HOME ਕਪੂਰਥਲਾ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪ ਲੁੱਟੇ

ਕਪੂਰਥਲਾ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪ ਲੁੱਟੇ

2

ਪੁਲਿਸ ਵੱਲੋਂ ਮਾਮਲਾ ਦਰਜ, ਸੀ ਸੀ ਟੀ ਵੀ ਫੂਟੇਜ ਨੂੰ ਖੰਗਾਲਿਆ ਜਾ ਰਿਹਾ 

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਕਪੂਰਥਲਾ ਦੇ ਥਾਣਾ ਸਦਰ ਪੁਲਿਸ ਨੇ ਦੋ ਪੈਟਰੋਲ ਪੰਪਾਂ ਤੇ ਨਕਦੀ ਲੁੱਟਣ ਦੇ ਮਾਮਲੇ ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਬੀ ਐੱਨ ਐੱਸ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ । ਪ੍ਰਤਾਪ ਸਿੰਘ ਨਿਵਾਸੀ ਅਰਬਨ ਸਟੇਟ ਕਪੂਰਥਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਿੰਡ ਸਿੱਧਵਾਂ ਦੋਨਾਂ ਵਿੱਚ ਪੈਟਰੋਲ ਪੰਪ ਦੁਆਬਾ ਪੈਟਰੋਮਾਰਟ ਹੈ । ਜਿਸ ਵਿੱਚ ਚਾਰ ਮੁਲਾਜ਼ਮ ਕੰਮ ਕਰਦੇ ਹਨ। 27 ਦਿਸੰਬਰ ਦੀ ਸ਼ਾਮ ਕਰੀਬ ਸਾਢੇ  7ਵਜੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਮੋਰੀਆ ਪੁੱਤਰ ਰਾਮ ਭਵਨ ਦਾ ਫੋਨ ਆਇਆ ਕਿ ਪੈਟਰੋਲ ਪੰਪ ਤੇ ਤਿੰਨ ਅਣਪਛਾਤੇ ਨੌਜਵਾਨ ਬਿਨਾਂ ਨੰਬਰ ਬੁਲੇਟ ਮੋਟਰਸਾਈਕਲ ਤੇ ਆਏ ਤੇ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਦੋਨਾਂ ਨੌਜਵਾਨਾਂ ਦੇ ਕੋਲ ਪਿਸਤੌਲ ਸੀ। ਉਨਾਂ ਪਿਸਤੌਲ ਉਸ ਤੇ ਤਾਣ ਦਿੱਤੀ ਅਤੇ ਕਰਿੰਦੇ ਤੋਂ 44 ਹਜ਼ਾਰ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੰਪ ਤੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਤਿੰਨਾਂ ਅਣਪਛਾਤੇ ਨੌਜਵਾਨਾਂ ਨੇ ਪਿੰਡ ਰਜਾਪੁਰ ਫਿਲਿੰਗ ਸਟੇਸ਼ਨ ਤੇ ਰਿਵਾਲਵਰ ਦੀ ਨੋਕ ਤੇ ਕਰਿੰਦੇ ਤੋਂ 4500 ਦੀ ਲੁੱਟ ਕੀਤੀ ਹੈ। ਉਹਨਾਂ ਤੁਰੰਤ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਤਿੰਨ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਪਬੀ ਐਨ ਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਸੀ ਸੀ ਟੀ ਵੀ ਫੁਟੇਜ ਦੇ ਆਧਾਰ ਤੇ ਲੁੱਟ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੱਖੀ ਮਹੁੱਬਤ ਤੋਂ ਮਿੱਠੀ.. ਤੇ ਖੰਡਿਓਂ ਤਿੱਖੀ
Next articleਮੈਂ ਸਮਝਦਾ ਹਾਂ ਕਿ ਖੈਰਾ ਨੇ ਲਗਾਤਾਰ ਡੁੰਘੇ ਅਧਿਐਨ ਉਪਰੰਤ ਬਹੁਤ ਹੀ ਲਾਭਕਾਰੀ ਇੱਕ ਅਜਿਹਾ ਯਤਨ ਕੀਤਾ ਹੈ, ਜਿਸ ਦੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੱਡੀ ਲੋੜ੍ਹ ਸੀ:- ਸੋਹਣ ਸਹਿਜ਼ਲ (ਲੇਖਕ).