HOME ਮੈਂ ਸਮਝਦਾ ਹਾਂ ਕਿ ਖੈਰਾ ਨੇ ਲਗਾਤਾਰ ਡੁੰਘੇ ਅਧਿਐਨ ਉਪਰੰਤ ਬਹੁਤ ਹੀ...

ਮੈਂ ਸਮਝਦਾ ਹਾਂ ਕਿ ਖੈਰਾ ਨੇ ਲਗਾਤਾਰ ਡੁੰਘੇ ਅਧਿਐਨ ਉਪਰੰਤ ਬਹੁਤ ਹੀ ਲਾਭਕਾਰੀ ਇੱਕ ਅਜਿਹਾ ਯਤਨ ਕੀਤਾ ਹੈ, ਜਿਸ ਦੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੱਡੀ ਲੋੜ੍ਹ ਸੀ:- ਸੋਹਣ ਸਹਿਜ਼ਲ (ਲੇਖਕ).

3

   (ਸਮਾਜ ਵੀਕਲੀ)  ਸਮਾਜ ਦੇ ਜਾਗਰੂਕ ਨੋਜਵਾਨ ਹਿਤੂ ਮਿੰਟੂ ਲਾਲ (ਇੰਜ: ਵਿਸ਼ਾਲ ਖੈਰਾ) ਦੀ ਉਪਰੋਕਤ ਪੁਸਤੱਕ ਦੁਨੀਆਂ ਦੇ ਮਹਾਨ ਵਿਦਵਾਨ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਨੇ ਆਪਣੇ ਜੀਵਨ ਕਾਲ ਵਿੱਚ ਲਿਖੀ ਪੁਸਤੱਕ (ਧੰਮ ਗ੍ਰੰਥ) ‘ਬੁੱਧ ਅਤੇ ਉਨ੍ਹਾਂ ਦਾ ਧੰਮ’ ਤੇ ਅਧਾਰਿਤ ਪੁਸਤੱਕ ਹੈ। ਬਾਬਾ ਸਾਹਿਬ ਜੀ ਨੇ ਆਪਣੇ ਵਿਸ਼ਾਲ ਅਧਿਐਨ ਤੋ ਬਾਅਦ ਇਸ ਧਰਮ ਗ੍ਰੰਥ ਨੂੰ ਦੁਨੀਆਂ ਦੇ ਸਾਹਮਣੇ ਪ੍ਰਸਤੁੱਤ ਕੀਤਾ ਸੀ। ਅੰਗਰੇਜ਼ੀ ਦਾ ਸੰਸਕਰਣ ਉਨ੍ਹਾਂ ਦੇ ਪ੍ਰੀਨਿਰਵਾਣ ਤੋਂ ਬਾਅਦ ਛਾਪਿਆ ਗਿਆ ਸੀ । ਹੋਰ ਭਾਸ਼ਾਵਾਂ ਤੋਂ ਇਲਾਵਾ ਇਸ ਗ੍ਰੰਥ ਦਾ ਅਨੁਵਾਦ ਪੰਜਾਬੀ ਭਾਸ਼ਾ ਵਿੱਚ ਵੀ ਕੀਤਾ ਗਿਆ ਪਰ ਖੈਰਾ ਅਨੁਸਾਰ ਛਪੇ ਹੋਏ ਪੰਜਾਬੀ ਅਨੁਵਾਦ ਵੀ ਆਪਸ ਵਿੱਚ ਮੇਲ ਨਹੀਂ ਖਾਂਦੇ , ਸੋ ਧੱਮ ਦੀ ਅਸਲ ਸਪਿਰਟ ਨੂੰ ਸਮਝਦੇ ਹੋਏ ਖੈਰਾ ਨੇ ਕੁੱਝ ਵਿਸ਼ੇ ਗਤੀਆ ਨੂੰ ਸਪਸ਼ੱਟ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ, ਜਿੱਸ ਦਾ ਪੁਰਜੋ਼ਰ ਸਵਾਗਤ ਕਰਨਾ ਬਣਦਾ ਹੈ, ਵੱਖ ਵੱਖ ਅਨੁਵਾਦਾਂ ਵਿੱਚ ਆਏ ਮੱਤਭੇਦਾਂ ਉੱਪਰ ਸਵਾਲ ਖੜੇ ਕੀਤੇ ਗਏ ਅਤੇ ਨਾਲ ਹੀ ਉਨ੍ਹਾਂ ਦੇ ਜਵਾਬ ਦਿੱਤੇ ਗਏ ਹਨ। ਭਾਰਤ ਦੇ ਮਾਨਵਤਾਵਾਦੀ ਮਹਾਪੁਰਸ਼ਾਂ ਦੇ ਵਿਚਾਰਾਂ ਦੀ ਲੋਅ ਵਿੱਚ ਸਾਰੀ ਵਿਚਾਰ ਚਰਚਾ ਨੂੰ ਪੇਸ਼ ਕੀਤਾ ਗਿਆ ਹੈ । ਬੁੱਧ ਧੱਮ ਬਾਰੇ ਸਾਹਿਤ ਇੱਕ ਅਥਾਹ ਸਾਗਰ ਹੈ, ਜਿਸ ਦੀ ਪੁਣਛਾਣ ਕਰਕੇ ਡਾ. ਅੰਬੇਡਕਰ ਨੇ ਇਸ ਧੱਮ ਗ੍ਰੰਥ ਦੀ ਰਚਨਾ ਕੀਤੀ ਸੀ‌ ਅਤੇ ਨਾਲ ਹੀ ਇੱਕ ਕਸੌਟੀ ਦਿੱਤੀ ਸੀ। ਇਹ ਜਾਚਣ ਲਈ ਕਿ ਅਸਲ ਵਿੱਚ ਧੰਮ ਪ੍ਰਵਚਨਾ ਦੀ ਅਸਲੀਅਤ ਕਿਵੇਂ ਜਾਂਚੀ ਪਰਖੀ ਜਾਵੇ, ਜਿਵੇਂ ਤਰਕ ਦਲੀਲ, ਸੱਚਾਈ, ਸ਼ੀਲ, ਕਰੁਣਾ ਧੰਮ ਦੇ ਕੇਦਰ ਵਿੱਚ ਪ੍ਰਾਣੀ ਮਨੁੱਖ ਆਦਿ, ਮੈਂ ਸਮਝਦਾ ਹਾਂ ਕਿ ਖੈਰਾ ਨੇ ਲਗਾਤਾਰ ਡੁੰਘੇ ਅਧਿਐਨ ਉਪਰੰਤ ਬਹੁਤ ਹੀ ਲਾਭਕਾਰੀ ਇੱਕ ਅਜਿਹਾ ਯਤਨ ਕੀਤਾ ਹੈ, ਜਿਸ ਦੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੱਡੀ ਲੋੜ੍ਹ ਸੀ। ਵੱਖ-ਵੱਖ ਲੇਖਾਂ ਦੇ ਰੂਪ ਵਿੱਚ ਮੈਂ ਇਹ ਵਿਚਾਰ ਪਹਿਲਾ ਵੀ ਪੜ੍ਹੇ ਅਤੇ ਸਲਾਹੇ ਸਨ, ਜਿਨ੍ਹਾ ਨੂੰ ਹੁਣ ਪੁਸਤੱਕ-ਰੂਪ ਦਿੱਤਾ ਗਿਆ ਹੈ। ਬੁੱਧ ਧੱਮ ਦੇ ਸਹਿਤ ਦੇ ਇਸ ਵਾਧੇ ਦਾ ਬਹੁਤ-ਬਹੁਤ ਸਵਾਗਤ। ਮੈਂ ਯਕੀਨੀ ਤੋਰ ਤੇ ਕਹਿ ਸਕਦਾ ਹਾ ਕਿ ਇਹ ਪੁਸਤੱਕ ਕੁੰਜੀਵਤ ਰੂਪ ਵਿੱਚ ਬੁੱਧ ਧੱਮ ਦਾ ਦਰਪਣ ਹੈ, ਜਿਸ ਵਿੱਚ ਤੁਸੀਂ ਕਲਿਆਣਕਾਰੀ ਧੰਮ ਦਾ ਚਿਹਰਾ ਦੇਖ ਸਕੋਗੇ ।

ਸੋਹਣ ਸਹਿਜ਼ਲ (ਲੇਖਕ),
ਐਕਸ ਐਡੀਟਰ, ਡੇਲੀ ਜਨਤੱਕ ਲਹਿਰ, ਨਿਊਜ਼ ਪੇਪਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਕਪੂਰਥਲਾ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪ ਲੁੱਟੇ
Next articleਸੈਰਗਾਹ ’ਚ ਅਚਾਨਕ ਜਹਾਜ਼ ਡਿੱਗਣ ਕਾਰਨ ਲੋਕਾਂ ਚ ਮੱਚਿਆ ਹੜਕੰਪ, ਮੌਕੇ ਤੇ ਪੁੱਜੀਆਂ ਬਚਾਅ ਕਾਰਜਾ ਦੀਆਂ ਟੀਮਾਂ