ਗੁਰਪ੍ਰੀਤ ਸਿੰਘ ਸੰਧੂ
(ਸਮਾਜ ਵੀਕਲੀ) ਕੁਝ ਦਰਦ ਅਜਿਹੇ ਹੁੰਦੇ ਹਨ ਜਿਹੜੇ ਮਹਿਸੂਸ ਹੀ ਕੀਤੇ ਜਾਂਦੇ ਹਨ, ਦਿਖਾਏ ਨਹੀਂ ਜਾ ਸਕਦੇ ਪਿਛਲੇ ਸਾਲ ਆਏ ਹੜਾਂ ਨੇ ਜੋ ਤਬਾਹੀ ਕੀਤੀ ਸੀ ਉਸ ਨਾਲ ਹਜ਼ਾਰਾਂ ਕਿਸਾਨਾਂ ਦੀਆਂ ਫਸਲਾਂ ਤਾਂ ਰੁੜ ਹੀ ਗਈਆਂ ਹਨ ਨਾਲ ਦੀ ਨਾਲ ਹੜਾਂ ਨੇ ਜੋ ਤਬਾਹੀ ਮਚਾਈ ਸੀ ਉਸ ਨਾਲ ਜਮੀਨਾਂ ਦਾ ਮੂੰਹ ਮੱਥਾ ਹੀ ਵਿਗੜ ਗਿਆ ਸੀ। ਜੋ ਅਜੇ ਤੱਕ ਵੀ ਅਗਲੀ ਫਸਲ ਲਈ ਤਿਆਰ ਨਹੀਂ ਹੋ ਸਕੀਆਂ ਸਰਕਾਰ ਵੱਲੋਂ ਦਿੱਤੇ ਗਏ ਮੁਆਵਜੇ ਦੀ ਰਾਸ਼ੀ ਪੱਕੀਆਂ ਜਮੀਨਾਂ ਵਾਲੇ ਕਿਸਾਨਾਂ ਨੂੰ ਹੀ ਮਿਲ ਸਕੀ ਹੈ ,ਪਰ ਕੱਚੀਆਂ ਜਮੀਨਾਂ ਵਾਲੇ ਹਰ ਕੁਦਰਤੀ ਅਤੇ ਗੈਰ-ਕੁਦਰਤੀ ਨੁਕਸਾਨ ਨਾਲ ਮੁਵਾਆਜਾ ਤੋਂ ਵਾਂਝੇ ਰਹਿੰਦੇ ਹਨ।ਜੇਕਰ ਸਰਹੱਦੀ ਕਿਸਾਨਾਂ ਦੀ ਗੱਲ ਕਰੀਏ ਤਾਂ ਜਿੰਨਾ ਕਿਸਾਨਾਂ ਨੇ ਜਮੀਨਾਂ ਨੂੰ ਆਬਾਦ ਕੀਤਾ ਦਰਿਆਵਾਂ ਦੇ ਮੂੰਹ ਮੋੜੇ ਜੇਕਰ ਸਰਹੱਦੀ ਕਿਸਾਨ ਜ਼ਮੀਨਾਂ ਨੂੰ ਆਬਾਦ ਨਾ ਕਰਦੇ ਤਾਂ ਸ਼ਾਇਦ ਅੱਜ ਹਾਲਾਤ ਹੋਰ ਵੀ ਬੁਰੇ ਹੋਣੇ ਸਨ। ਸਰਹੱਦ ਤੇ ਵਸਦੇ ਕਿਸਾਨਾਂ ਨੇ ਜਮੀਨਾਂ ਨੂੰ ਆਬਾਦ ਕੀਤਾ ਤੇ ਮੈਦਾਨੀ ਇਲਾਕੇ ਬਣਾਏ । ਕੱਚੀਆਂ ਜ਼ਮੀਨਾਂ ਉਹ ਜ਼ਮੀਨਾਂ ਹੁੰਦੀਆਂ ਨੇ ਜਿਸ ਤੇ ਕਿਸਾਨ ਸਿਰਫ ਵਾਹੀ ਹੀ ਕਰ ਸਕਦਾ ਹੈ ਪਰ ਉਸ ਜਮੀਨ ਤੋਂ ਕੋਈ ਹੋਰ ਲਾਭ ਨਹੀਂ ਲੈ ਸਕਦਾ ਜਿਸ ਤਰਾਂ ਬੈਂਕਾਂ ਤੋਂ ਕੋਈ ਸਹਾਇਤਾ ਲੈਣੀ ਜੇਕਰ ਕਿ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਦੀ ਫਸਲ ਖਰਾਬ ਹੋ ਜਾਂਦੀ ਤਾਂ ਉਸ ਨੂੰ ਸਰਕਾਰ ਵੱਲੋਂ ਕੋਈ ਵੀ ਮੁਆਵਜਾ ਰਾਸ਼ੀ ਨਹੀਂ ਦਿੱਤੀ ਜਾਂਦੀ,ਕਿਉਂਕਿ ਉਹ ਕਿਸਾਨ ਤਾਂ ਪੱਕੇ ਹਨ,ਪਰ ਜ਼ਮੀਨਾਂ ਕੱਚੀਆਂ ਹਨ। ਅੱਜ ਅਸੀਂ ਜਿਨਾ ਕਿਸਾਨਾਂ ਦੀਆਂ ਕੱਚੀਆਂ ਜਮੀਨਾਂ ਦੀ ਗੱਲ ਕਰਾਂਗੇ ਉਹ ਸਾਡੇ ਸਰਹੱਦੀ ਕਿਸਾਨ ਨੇ ਜਿਹੜੇ ਦੇਸ਼ ਦੀ ਵੰਡ ਤੋਂ ਬਾਅਦ ਜਿਨਾਂ ਨੇ ਬੰਜਰ ਜ਼ਮੀਨਾਂ ਨੂੰ ਅਬਾਦ ਕੀਤਾ ਪਰ 1947 ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਆਪਣੀ ਜਮੀਨਾਂ ਦੇ ਮਾਲਕ ਹੀ ਹੱਕ ਨਹੀਂ । 2007 ਦੀ ਨੀਤੀ ਦੇ ਤਹਿਤ ਇਹਨਾਂ ਕਿਸਾਨਾਂ ਦੀਆਂ ਕੱਚੀਆ ਜ਼ਮੀਨਾਂ ਨੂੰ ਪੱਕਾ ਤਾਂ ਕਰ ਦਿੱਤਾ ਗਿਆ ਸੀ,ਪਰ ਇਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਜ਼ਮੀਨਾਂ ਨੂੰ ਮੁੜ ਤੋਂ ਕੱਚੀਆ ਜ਼ਮੀਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਨਾਲ ਕਿਸਾਨਾਂ ਪੱਲੇ ਘੋਰ ਨਿਰਾਸ਼ਾ ਪਈ। ਜ਼ਿੰਦਗੀ ਦੀਆਂ ਪੂਰਤੀਆਂ ਨੂੰ ਪੂਰਾ ਕਰਨ ਲਈ ਕੱਚੀਆ ਜਮੀਨਾਂ ਨੂੰ ਪੱਕਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਸਮੱਸਿਆ ਪੂਰੇ ਦੇਸ਼ ਜਾਂ ਰਾਜ ਵਿੱਚ ਹੋ ਸਕਦੀ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਸਮੱਸਿਆਂ ਵੱਲ ਤਰੁੰਤ ਧਿਆਨ ਦੇਣ ਦੀ ਜ਼ਰੂਰਤ ਹੈ। ਜਿਸ ਨਾਲ ਪੱਕੇ ਕਿਸਾਨ ਪੱਕੀਆਂ ਜ਼ਮੀਨਾਂ ਵਾਲੇ ਹੋ ਸਕਣ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
99887 66013
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly