(ਸਮਾਜ ਵੀਕਲੀ)
ਢੋਲ ਨਗਾਰਾ ਮਾਰ ਕੇ ਪਏ ਦਿੱਲੀ ਦੇ ਰਾਹ
ਵੈਰੀ ਦੀ ਹਿੱਕ ਤੇ ਜਾ ਬਹਿ ਗਏ ਮੰਜੀ ਡਾਹ!!
ਕਾਲੇ ਲਿਖੇ ਕਨੂੰਨ ਸਾਡੀ ਮੌਤ ਦੇ ਫਰਮਾਨ
ਉਤਲੀ ਹਵਾ ਚੋਂ ਲਾਹੁਣਾ ਉੱਡਦਾ ਫਿਰੇ ਹਵਾਨ!!
ਨਾ ਧੁੱਪਾਂ ਠੰਢਾ ਦੇਖੀਆਂ,ਦਿਨ ਦੇਖੇ ਨਾ ਰਾਤ
ਅਸੀਂ ਮੁੜ ਵਸੇਵੇ ਕਰਨੀ ਫਸਲਾਂ ਦੀ ਸੌਗਾਤ!!
ਦੁਸ਼ਮਣ ਦੀ ਹਿੱਕ ਚ ਜਿਵੇਂ ਪੈ ਗਈ ਜਾਪੇ ਧੂਹ
ਦੇਖ ਕੇ ਸਿਰੜ ਕਿਰਸਾਨਾਂ ਦਾ ਕੰਬਣ ਲੱਗੀ ਰੂਹ!!
ਜਿੱਤਗੇ ਸੂਰੇ ਜੰਗ ਨੂੰ ਦੇ ਆਏ ਦਿੱਲੀ ਨੂੰ ਮਾਤ
ਚੂੜਿਆਂ ਵਾਲੇ ਹੱਥਾਂ ਨੇ ਵੀ ਦਿੱਤਾ ਪੂਰਾ ਸਾਥ!!
ਖੁਸ਼ੀਆਂ ਗਲ ਲਾ ਲਈਆਂ ਲਾਹ ਦੁੱਖਾਂ ਦੀ ਲੋਈ
ਬਾਬੇ ਨਾਨਕ ਦੇ ਦਿਨ ਤੇ ਚਾਅ ਦੂਣ ਸਵਾਈ ਹੋਈ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly