ਵਧਾਈ ਦਿੰਦਿਆਂ ਕੂੰਜਾਂ ਦੀ- 35

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਉਡਦੀਆਂ ਕੂੰਜਾਂ ਦਿੰਦੀਆਂ ਸੁਨੇਹੇ
ਖੂਸ਼ੀਆਂ ਬਿਖੇਰਦੀਆਂ ਚਾਰ ਚੁਫੇਰੇ

ਅੱਜ ਅਸੀਂ ਭੋਂ ਅੰਦਰੋਂ ਹਾਂ ਆਈਆਂ
ਅੰਨਦਾਤਾ ਨੂੰ ਦੇਣ ਵਧਾਈਆਂ

ਇਸ ਅੰਦੋਲਨ ਦੇ ਜੋਧਾ ਅਨੋਖੇ
ਨਹੀਂ ਕਿਸੇ ਨੂੰ ਦਿੰਦੇ ਨੇ ਧੋਖੇ

ਸਾਡੀਆਂ ਖ਼ੁਸ਼ੀਆਂ ਦਾ ਅੱਜ ਨਹੀਂ ਠਿਕਾਨਾਂ
ਮੰਨਦੀਆਂ ਰਹੀਆਂ ਅਸੀਂ ਰੱਬ ਦਾ ਭਾਣਾ

ਹੁਣ ਖੇਤੀ -ਤਿੰਨ- ਬਿੱਲ ਹੋਏ ਨੇ ਵਾਪਿਸ
ਅੰਦੋਲਨ ਵੀ ਹੁਣ ਹੋਇਆ ਏ ਖਾਰਿਜ

ਕਿਸਾਨ+ਮਜ਼ਦੂਰ ਏਕਤਾ —ਜਿੰਦਾਵਾਦ
ਰਹੇ ਗਾ ਅੰਦੋਲਨ ਸਦੀਆਂ ਤੱਕ ਯਾਦ

ਖੂਨ-ਖਰਾਬਾ ਅੰਦੋਲਨ ਨੇ ਨਹੀਂ ਛੋਹਿਆ
ਪਰ ਲਾਠੀਚਾਰਜ ਸਰਕਾਰੋਂ ਸੀ ਹੋਇਆ

ਗੱਡ ਕੇ ਹੰਡਾਈਆਂ ਵੀਰਾਂ ਨੇ ਠੰਡੀਆਂ ਰਾਤਾਂ
ਸਾਂਤ ਰਹਿਣ ਦੀਆਂ ਦਿੱਤੀਆਂ ਹਦਾਇਤਾਂ

ਬਹੁਤ ਤਸੀਹੇ ਸਹੇ , ਹਰ ਤਬਕੇ ਦੇ ਵੀਰਾਂ ਨੇ
ਪਾਣੀ ਦੀਆਂ ਬੁਛਾੜਾਂ ਵੀ ਸਹੀਆਂ ਸ਼ਰੀਰਾਂ ਨੇ

ਖ਼ਾਲੀ ਨਹੀਂ ਗਿਆ ਸਬਰ ਵੀਰਾਂ ਦਾ
ਬਚ ਗਿਆ ਪਰਦਾ ਭੈਣਾਂ ਦੇ ਚੀਰਾਂ ਦਾ

ਚਲੋ ਅੜੀਓ ਅੱਜ ਗਿੱਧਾ ਪਾਈਏ
ਅੰਨਦਾਤਾ ਦੇ ਖੇਤਾਂ ਵੱਲ ਉੱਡ ਜਾਈਏ

ਛੱਡਣਾ ਨਹੀਂ ਅੰਨਦਾਤਾ ਦਾ ਪਲੜਾ
ਹੁਣ ਸਮਾਂ ਆਇਆ ਅੜੀਓ ਸਵਲੜਾ
ਜਦ ਸਾਡੇ ਅੰਨਦਾਤਾ ਬੈਠੇ ਸੀ ਘਰ ਛੱਡ ਕੇ
ਅਸੀਂ ਉੱਡ ਗਈਆਂ ਸੀ ਖੇਤਾਂ ਨੂੰ ਛੱਡ ਕੇ

ਚਲੋ ਅੜੀਓ ਹੁਣ ਖੇਤਾਂ ਨੂੰ ਉੱਡ ਚੱਲੀਏ
ਸੁੰਨੇ ਪਏ ਆਲਨਿਆਂ ਨੂੰ ਹੁਣ ਮੱਲੀਏ

ਝੁਕਿਆ ਨਹੀਂ , ਰੁਕਿਆ ਨਹੀਂ , ਇਹ ਮੋਰਚਾ
ਹਰ ਦੇਸ਼ ,ਇੰਨਾ ਬਾਰੇ ਸੀ ਰਹਿੰਦਾ ਸੋਚਦਾ

ਟਾਲ੍ਹੇ ਨਹੀਂ ਟਲਿਆ ਇਹ ਅਟੱਲ ਮੋਰਚਾ
ਮਜ਼ਦੂਰ ਕਿਸਾਨ ਬੈਠ ਗਿਆ ਮੱਲ ਮੋਰਚਾ

ਠੱਕ-ਠੱਕ ਵਜਦੀ ਸੀ , ਸਰਕਾਰ ਦੇ ਕਂਨੀ
ਇਸ ਮੋਰਚੇ ਦੀ ਖੜਕਦੀ ਜਦ ਛੰਨੀ

ਡਰਿਆ ਨਹੀਂ , ਰੁੱਕ ਖੜਿਆ ਨਹੀਂ ਮੋਰਚਾ
ਅੱਲੜਬਾਜੀ ਤੇ ਚੜਿਆ ਨਹੀਂ ਇਹ ਮੋਰਚਾ

ਢਕ ਕੇ ਨਹੀਂ ਰੱਖਿਆਂ ਡੂੰਘੀਆਂ ਸੋਚਾਂ
ਦੇਸ਼ ਵਿਦੇਸ਼ ਪਹੁੰਚਾਈਆਂ ਆਪਣੀਆਂ ਸੋਚਾਂ

ਤੱਕੜੀ ਦਿਮਾਗ ਦੀ ਧਰੇ ਇਹ ਤਿੰਨੇ ਬਿਲ
ਲਾਗੁ ਨਹੀਂ ਕਰਨੇ ਅਸੀਂ ਬਿਲਕੁਲ

ਥੋੜੀ ਜੇਹੀ ਵੀ ਕੀਤੀ ਕਿਤੇ ਕੁਤਾਹੀ
ਕਹਿੰਦੇ ਕਿਸਾਨ ਬਚਨਾਂ ਨਹੀਂ ਸਾਡਾ ਕਾਈ

ਦਮ ਭਰ ਡਟੇ ਰਹੇ ਮਜ਼ਦੂਰ +ਕਿਸਾਨ
ਹੁਣ ਆਈ ਇੰਨਾ ਦੀ ਜਾਨ ਵਿਚ ਜਾਨ

ਧੰਨ ਧੰਨ ਵਾਹਿਗੁਰੂ ਤੇਰੀਆਂ ਰਾਹਾਂ
ਲੰਮੀਆਂ ਨੇ ਬਾਬਾ ਤੇਰੀਆਂ ਬਾਹਾਂ

ਨਾਨਕ ਜੀ ਬਾਬਾ ਨੇ ਕੀਤੀਆਂ ਮੇਹਰਾਂ
ਅਸੀਂ ਸਭ ਨੇ ਭਰੀਆਂ ਅਰਦਾਸੀਂ-ਚੰਗੇਰਾਂ

ਪੈ ਗਿਆ ਮੂੱਲ ਅੱਜ ਅਰਦਾਸਾਂ ਦਾ
ਫ਼ਤਿਹ ਹੋਇਆ ਮੋਰਚਾ ਬਾਬੇ ਦੇ ਦਾਸਾਂ ਦਾ

ਫੜ ਕੇ ਨਹੀਂ ਛੱਡਿਆ ਮੋਰਚੇ ਦਾ ਝੰਡਾ
ਅਸਲੀ ਮੋਰਚੇ ਨੂੰ ਕੀਤਾ ਨਹੀਂ ਠੰਡਾ

ਬੁਲ ਬੁਲ ਵੀ ਮਿਠੜੀ ਵਧਾਈ ਅੱਜ ਗਾਵੇ
ਬਹਿ ਕੂੰਜਾਂ ਨਾਲ ਖੁਸ਼ੀਆਂ ਪਈ ਮਨਾਵੇ

ਭੋਰ ਹੋਈ ਕੂੰਜਾਂ ਉਡੀਆਂ ਕੈਲਾਸੋ਼
ਮੰਗਾ ਸੀ ਮੰਗੀਆਂ ਭੋਲੇਨਾਥ ਪਾਸੋਂ

ਮੰਨਤਾਂ ਮੰਨ ਲਈਆਂ ਬਿਲ ਵਾਪਿਸ ਹੋਏ
ਆਸ਼ਾਵਾਂ ਦੇ ਮੋਤੀ ਜਿੰਦੜੀ ਨੇ ਪਰੋਏ

ਯਾਦ ਰਹੇ ਗਾ ਇਹ ਏਕਤਾ ਮੋਰਚਾ
ਹੈ ਨਤੀਜਾ ਇਹ ਸੱਚੀ ਸਭ ਦੀ ਸੋਚ ਦਾ

ਰੱਬ ਰਾਖਾ ਹੈ ਸਭ ਦਾ ਅੜੀਓ
ਸੱਚ ਦਾ ਪੱਲੜਾ ਹਮੇਸ਼ਾ ਫੜਿਓ

ਲੰਮੀਆਂ ਉਡਾਰੀਆਂ ਦੇ ਕੂੰਜਾਂ ਲੈਣ ਹੁਲਾਰੇ
ਜਾਂ ਬੈਠੀਆਂ ਅੰਨਦਾਤਾ ਦੇ ਉੱਚੇ ਚੁਬਾਰੇ

ਵਾਹ ਵਾਹ ਹੋ ਗਈ ਕਿਸਾਨ ਏਕਤਾ ਦੀ
ਬਣ ਗਈ ਅੱਜ ਬੱਸ ਸਾਨ ਏਕਤਾ ਦੀ

ੜ -ਨਾ ਕਹੋ ਖਾਲੀ‌ ਰਹਿ ਗਿਆ
ਕੂੰਜਾਂ ਦੇ ਮੂਹੋਂ ਹਰ ਅੱਖਰ ਦਾ ਮੂੱਲ ਪੈ ਗਿਆ

ਕਿਸਾਨ ਮਜ਼ਦੂਰ ਏਕਤਾ—ਜਿੰਦਾਵਾਦ
ਰਹੇ ਗਾ ਇਹ ਏਕਤਾ ਮੋਰਚਾ ਹਮੇਸ਼ਾ ਯਾਦ

ਕ੍ਰਿਸ਼ਨਾ ਸ਼ਰਮਾ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਕਲਾਬੀ ਜਿੱਤ
Next articleਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ