ਇਨਕਲਾਬ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

1.ਸੱਚ ਦੀ ਨਵੀਓਂ ਨਵੀਂ ਬਹਾਰ,
ਝੂਠ ਦੀ ਪੰਡ ਹੋਈ ਤਾਰ ਤਾਰ,
ਕਹਿੰਦਾ ਤਾਲੀ ਠੋਕੋ ਯਾਰ ।
ਇੱਕ ਦੂਜੇ ਨੂੰ ਚੋਭਾਂ ਲਾ ਕੇ ,
ਵਿਰੋਧੀ ਲੈਂਦੇ ਨੇ ਚਟਕਾਰੇ ।
ਓਟ ਆਸਰਾ ਮਿਲਿਆ ਨਾ ਕਿਤਿਓਂ ,
ਫਿਰਦੇ ਨੇ ਨਸ਼ਿਆਂ ਦੇ ਮਾਰੇ ।
ਲੋਕਾਂ ਫ਼ਤਵਾ ਦਿੱਤਾ ਬਹੁਸੰਮਤੀ ਦਾ ,
ਹੁਣ ਕੀਹਨੂੰ ਬਣਾਵਣ ਯਾਰ ।
ਸੱਚ ਦੀ ਨਵੀਓਂ ਨਵੀਂ ਬਹਾਰ ,
ਝੂਠ ………………………।
2. ਕੈਪਟਨ ਤੇ ਬਾਦਲ ਖੇਡਣ ,
ਗੌਲਫ ਕਦੀ ਪੀਲ ਪਲਾਂਘੜਾ ।
ਵਾਰੋ ਵਾਰੀ ਕਰਦੇ ਸੀ ਪੰਜਾਬ ਤੇ ਰਾਜ ।
ਲੋਕਾਂ ਨੂੰ ਕਹਿੰਦੇ ਸੀ ਸੇਵਕ ਤੁਹਾਡੇ ,
ਮਹਿਲਾਂ ਤੋਂ ਹੀ ਹੁੰਦਾ ਸੀ ਕੰਮਕਾਜ ।
ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਕਹਾਵਤ ,
ਅੰਦਰਖਾਤੇ ਵਾਲੀ ਸਾਂਝ ਦਾ ਨਾ ਖੁੱਲ੍ਹਦਾ ਪਾਜ਼
ਰਾਜਸੀ ਕੁਰੱਪਸ਼ਨ ਦਾ ਨਾ ਹੋਇਆ ਖਾਤਮਾ ,
ਆਮ ਜਨਤਾ ਰੋਂਦੀ ਰਹੀ ਜ਼ਾਰੋ ਜ਼ਾਰ ।
ਸੱਚ ਦੀ ਨਵੀਓਂ ਨਵੀਂ ਬਹਾਰ ,
ਝੂਠ ……………………………।
3.ਜਾਤਾਂ ਫਿਰਕਿਆਂ ਚ ਵੰਡੀਆਂ ਪਾ ਕੇ ,
ਗੈਂਗਸਟਰਾਂ ਨੂੰ ਬਣਾਇਆ ਯਾਰ ।
ਨਿਰਪੱਖਤਾ ਦਾ ਫੱਟਾ ਲਟਕਾ ਕੇ ,
ਵਿਰੋਧੀ ਨੂੰ ਬਰਫ ਚ ਲਾ ਕੇ ਕਰਦੇ ਠੰਢਾਠਾਰ
ਆਖ਼ਰੀ ਉਮਰੇ ਬਿੱਲੇ ਸੌ ਸੌ ਚੂਹੇ ਖਾ ਕੇ ਹੱਜ ਨੂੰ ਚੱਲੇ,
ਕਹਿੰਦੇ ਕੁਝ ਨ੍ਹੀਂ ਖਾਣਾ ਹੁਣ ਸਭ ਮੁਰਦਾਬਾਦ
ਬਲੂੰਗੜਿਆਂ ਦਾ ਕੀ ਬਣੂੰ ਫ਼ਿਕਰ ਖਾਈ ਜਾਵੇ
ਆਪਣੇ ਝੋਲੀ ਚੁੱਕ ਹੀ ਭੱਜ ਗਏ ਸਣੇ ਖ਼ਿਤਾਬ
ਸੱਚ ਦੀ ਨਵੀਓਂ ਨਵੀਂ ਬਹਾਰ ,
ਝੂਠ ……………………………।
4. ਲੋਕਾਂ ਦੇ ਭਾਣੇ ਤਾਂ ਹੋਲੀ ਆਈ ,
ਸਾਨੂੰ ਤਾਂ ਨੀਂਦ ਨਾ ਆਵੇ ਯਾਰ ।
ਹੁਣ ਤਾਂ ਤਿਣਕਾ ਵੀ ਭਾਰੀ ਲੱਗਦਾ,
ਕੰਜ ਵਾਂਗੂੰ ਉਤਾਰਨ ਲੱਗਿਆਂ ਪੈਂਸ਼ਨ ਦਾ ਭਾਰ
ਹੁਣ ਤਾਂ ਸੀਸਵਾਂ ਨਾ ਚੰਗਾ ਲੱਗੇ ਪਟਿਆਲਾ ,
ਦੂਰ ਦੁਰਾਡੇ ਦੀ ਲੰਬੀ ਤੇ ਨਾ ਜਲਾਲਾਬਾਦ।
ਸਿੱਧੂ ਖਚਰੀਆਂ ਗੱਲਾਂ ਕਰ ਕਰ ਕੇ,
ਸਾਡੇ ਜ਼ਖ਼ਮਾਂ ਤੇ ਛਿੜਕੇ ਤੇਜ਼ਾਬ ।
ਉਹ ਵੀ ਕੈਪਟਨ ਨੂੰ ਨਿਹੋਰੇ ਮਾਰੇ ,
ਬਾਹਮਣ ਆਪ ਤਾਂ ਡੁੱਬਿਆ ਜਜਮਾਨਾਂ ਨੂੰ ਵੀ ਲੈ ਡੁੱਬਿਆ ਜਨਾਬ ।
ਸੱਚ ਦੀ ਨਵੀਓਂ ਨਵੀਂ ਬਹਾਰ ,
ਝੂਠ ਦੀ ਪੰਡ ਹੋਈ ਤਾਰ ਤਾਰ ,
ਕਹਿੰਦਾ ਤਾਲੀ ਠੋਕੋ ਯਾਰ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
98784 – 69639

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकश्मीरी पंडितों पर हुए अत्याचार को देश मे मुसलमानों के विरुद्ध जहर घोलने के लिए इस्तेमाल न करें
Next articleਜੱਗ ਨਹੀਂ ਜਿੱਤਿਆ ਜਾਂਦਾ