ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਦਾ ਰੇਵਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸ਼ੋਸੀਏਸ਼ਨ ਪੰਜਾਬ ਵੱਲੋਂ 39ਵਾਂ ਸਦਭਾਵਨਾ ਦਿਵਸ ਮੌਕੇ ਪਟਵਾਰ ਜਗਤ ਦੇ ਮਹਾਨ ਯੋਧੇ ਚੌਧਰੀ ਧੀਰੇਂਦਰ ਚੌਹਾਨ ਅਤੇ ਪੰਡਿਤ ਰਜਿੰਦਰਪਾਲ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਸਮਾਗਮ ਦਾ ਰੇਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਵਰਿੰਦਰ ਕੁਮਾਰ ਰਿਖੀ ਦੀ ਅਗਵਾਈ ਹੇਠ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਰਿਖੀ ਨੇ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨਾਲ ਮੈਂ ਵੀ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹਾਂ ਸਾਨੂੰ ਜਦੋਂ ਵੀ ਖ਼ੂਨ ਦੀ ਲੋੜ ਪਈ ਅਸੀਂ ਨਿਮਾਣਾ ਜੀ ਨੂੰ ਫ਼ੋਨ ਕੀਤਾ, ਸਮਾਂ ਭਾਵੇਂ ਦਿਨ ਦਾ ਸੀ ਜਾਂ ਅੱਧੀ ਰਾਤ ਜੱਥੇਦਾਰ ਨਿਮਾਣਾ ਨੇ ਖੂਨ ਪ੍ਰਬੰਧ ਕਰਕੇ ਦਿੱਤਾ, ਔਰ ਇਨ੍ਹਾਂ ਤੋਂ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਖੂਨ ਦੀਆਂ ਬੋਤਲਾਂ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤੀਆਂ। ਜੱਥੇਦਾਰ ਨਿਮਾਣਾ ਅਤੇ ਭਾਈ ਘਨੱਈਆ ਜੀ ਦੀ ਟੀਮ ਲੋੜਵੰਦ ਵੱਲੋਂ ਮਰੀਜ਼ਾਂ ਲਈ ਫਰਿਸ਼ਤੇ ਹਨ ਇਸ ਮੌਕੇ ਤੇ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਰਾਜ ਸਿੰਘ ਔਜਲਾ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਰਿਖੀ ਨੇ ਕਿਹਾ ਕਿ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀਆਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਲਈ ਉਹਨਾਂ ਨੂੰ ਸਨਮਾਨ ਕਰਨ ਵਿੱਚ ਅਸੀ ਫਖ਼ਰ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਿਸ਼ੀਪਾਲ ਸਿੰਘ ਨਾਮਧਾਰੀ, ਜੁਝਾਰ ਸਿੰਘ, ਰੁਪਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਜੱਸੀ, ਦਲਜੀਤ ਸਿੰਘ, ਮਨਜੀਤ ਸਿੰਘ ਸੈਣੀ, ਕਰਨ ਜਸਪਾਲ ਸਿੰਘ ਵਿਰਕ, ਮਨਦੀਪ ਸਿੰਘ ਬੇਦੀ, ਨਵਦੀਪ ਸਿੰਘ, ਨਰਿੰਦਰ ਸਿੰਘ, ਮਨਦੀਪ ਸਿੰਘ ਥਿੰਦ ਹਾਜ਼ਰ ਸਨ ।