
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਆਦਿਵਾਸੀ ਫਸਟ ਨੇਸ਼ਨ (ਮੂਲ ਨਿਵਾਸੀ) ਭਾਈਚਾਰਿਆਂ ਲਈ ਇੱਕ ਮਹੱਤਵਪੂਰਨ ਮੌਕਾ ਉਸ ਵੇਲੇ ਸਾਹਮਣੇ ਆਇਆ ਜਦੋਂ ਵੈਟੀਕਨ ਸਿਟੀ ਦੇ ਸੰਗ੍ਰਹਿ ਤੋਂ ਵਾਪਸ ਲਿਆਂਦੀਆਂ ਗਈਆਂ ਪਵਿੱਤਰ ਅਤੇ ਇਤਿਹਾਸਕ ਵਸਤੂਆਂ ਨੂੰ ਜਨਤਕ ਤੌਰ ‘ਤੇ ਪੇਸ਼ ਕੀਤਾ ਗਿਆ। ਇਹ ਸਮਾਰੋਹ ਕਿਊਬੈਕ ਦੇ ਗੈਟੀਨੋ ਸ਼ਹਿਰ ਵਿੱਚ ਸਥਿਤ ‘ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ’ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਫਸਟ ਨੇਸ਼ਨ ਦੇ ਆਗੂਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਪਰੰਪਰਾਗਤ ਪਹਿਰਾਵੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ‘ਤੇ ਵੈਟੀਕਨ ਦੇ ਸੰਗ੍ਰਹਿ ਤੋਂ ਵਾਪਸ ਮਿਲੀਆਂ ਪਵਿੱਤਰ ਵਸਤੂਆਂ ਨੂੰ ਜਨਤਕ ਕਰਨ ਸਬੰਧੀ ਰਸਮ ਨਿਭਾਈ ਗਈ ਜ਼ਿਕਰਯੋਗ ਹੈ ਕਿ ਉਕਤ ਭਾਈਚਾਰੇ ਵੱਲੋਂ ਇਹਨਾਂ ਵਸਤੂਆਂ ਨੂੰ ਕਨੇਡਾ ਵਾਪਸ ਮੰਗਵਾਉਣ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਇਸ ਮੌਕੇ ‘ਤੇ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਮੁਖੀ ਸਿੰਡੀ ਵੁਡਹਾਊਸ ਨੇਪਿਨਾਕ ਨੇ ਕਿਹਾ ਕਿ ਇਹ ਵਸਤੂਆਂ ਆਦਿਵਾਸੀ ਭਾਈਚਾਰਿਆਂ ਦੀ ਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਗਹਿਰਾ ਸਬੰਧ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਸਤੂਆਂ ਦੀ ਵਾਪਸੀ ਨਾਲ ਭਾਈਚਾਰਿਆਂ ਨੂੰ ਆਪਣੀ ਇਤਿਹਾਸਕ ਪਛਾਣ ਨੂੰ ਮੁੜ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਜਾਣਕਾਰੀ ਮੁਤਾਬਕ ਇਹ ਵਸਤੂਆਂ ਕਈ ਦਹਾਕਿਆਂ ਪਹਿਲਾਂ ਕੈਨੇਡਾ ਤੋਂ ਲੈ ਜਾ ਕੇ ਵੈਟੀਕਨ ਸਿਟੀ ਦੇ ਸੰਗ੍ਰਹਿ ਵਿੱਚ ਰੱਖੀਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਨੂੰ ਮੁੜ ਕੈਨੇਡਾ ਦੇ ਆਦਿਵਾਸੀ ਭਾਈਚਾਰਿਆਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਫਸਟ ਨੇਸ਼ਨ ਆਗੂਆਂ ਨੇ ਇਸ ਕਦਮ ਨੂੰ ਸੱਭਿਆਚਾਰਕ ਨਿਆਂ ਵੱਲ ਇੱਕ ਅਹਿਮ ਪੜਾਅ ਕਰਾਰ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


