HOME ਖਤਰਨਾਕ ਕਾਤਲ ਐਲਨ ਲੇਜਰ ਦਾ ਜੇਲ ਚ ਦੇਹਾਂਤ

ਖਤਰਨਾਕ ਕਾਤਲ ਐਲਨ ਲੇਜਰ ਦਾ ਜੇਲ ਚ ਦੇਹਾਂਤ

3
ਫੋਟੋ ਕੈਪਸ਼ਨ: ਖਤਰਨਾਕ ਕਾਤਲ ਐਲਨ ਲੇਜੇਰ ਦੀ ਪੁਰਾਣੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – 1989 ਦੇ ਦਹਾਕੇ ਦੌਰਾਨ ਕੈਨੇਡਾ ਦੇ ਮਿਰਾਮੀਚੀ ਇਲਾਕੇ ਚ ਕਈ ਮਹੀਨਿਆਂ ਤੱਕ ਦਹਿਸ਼ਤ ਵਿੱਚ ਰੱਖਣ ਵਾਲਾ ਕੁੱਖਿਆਤ ਲੜੀਵਾਰ ਕਾਤਲ ਐਲਨ ਲੇਜੇਰ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐਲਨ ਲੇਜੇਰ ਦੀ ਮੌਤ ਸੋਮਵਾਰ ਨੂੰ ਅਲਬਰਟਾ ਸੂਬੇ ਵਿੱਚ ਸਥਿਤ ਐਡਮੰਟਨ ਦੀ ਜੇਲ੍ਹ ਵਿੱਚ ਹੋਈ, ਜਿੱਥੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਦੱਸਣਯੋਗ ਹੈ ਕਿ ਐਲਨ ਲੇਜੇਰ 1989 ਵਿੱਚ ਨਿਊ ਬਰੰਜ਼ਵਿਕ ਸੂਬੇ ਦੇ ਮਿਰਾਮੀਚੀ ਖੇਤਰ ਵਿੱਚ ਕਈ ਭਿਆਨਕ ਹੱਤਿਆਵਾਂ ਅਤੇ ਹਿੰਸਕ ਵਾਰਦਾਤਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਦੀਆਂ ਖਤਰਨਾਕ ਗਤੀਵਿਧੀਆਂ ਕਾਰਨ ਉਸ ਸਮੇਂ ਪੂਰੇ ਖੇਤਰ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਅਤੇ ਇਹ ਮਾਮਲਾ ਕੈਨੇਡਾ ਦੇ ਸਭ ਤੋਂ ਚਰਚਿਤ ਅਪਰਾਧਕ ਮਾਮਲਿਆਂ ਵਿੱਚੋਂ ਇੱਕ ਬਣ ਗਿਆ ਸੀ। ਬਾਅਦ ਵਿੱਚ ਪੁਲਿਸ ਜਾਂਚ ਅਤੇ ਅਦਾਲਤੀ ਕਾਰਵਾਈ ਮਗਰੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਕਈ ਸਾਲਾਂ ਤੋਂ ਫੈਡਰਲ ਜੇਲ੍ਹ ਵਿੱਚ ਬੰਦ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵੈਟੀਕਨ ਸਿਟੀ ਤੋਂ ਵਾਪਸ ਆਈਆਂ ਵਸਤੂਆਂ ਫਸਟ ਨੇਸ਼ਨ ਆਗੂਆਂ ਨੇ ਜਨਤਕ ਕੀਤੀਆਂ
Next articlePM Modi congratulates Nepali citizens for successful election