ਛੁੱਟੀ ਆਏ ਫ਼ੌਜੀ ਦਾ ਦੋਸਤ ਵੱਲੋਂ ਕਤਲ

ਗਿੱਦੜਬਾਹਾ (ਸਮਾਜ ਵੀਕਲੀ): ਪਿੰਡ ਥਰਾਜਵਾਲਾ ਦੇ ਵਸਨੀਕ ਫ਼ੌਜੀ ਆਕਾਸ਼ਦੀਪ ਸਿੰਘ ਦਾ ਉਸ ਦੇ ਦੋਸਤ ਨੇ ਤਲਵਾਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਐੱਸਐੱਚਓ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ (26) ਪੁੱਤਰ ਇਕਬਾਲ ਸਿੰਘ ਨੇ ਕੁਝ ਦਿਨ ਪਹਿਲਾਂ ਬੁਲੇਟ ਮੋਟਰਸਾਈਕਲ ਖਰੀਦਿਆ ਸੀ ਤੇ ਬੀਤੀ ਰਾਤ ਆਪਣੇ ਦੋਸਤ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰੌਬਿਨ ਸਿੰਘ ਤੇ ਸੰਨੀ ਨਾਲ ਪਾਰਟੀ ਕਰਨ ਗਿਆ, ਜਿੱਥੇ ਉਸ ਦੀ ਆਪਣੇ ਦੋਸਤਾਂ ਨਾਲ ਤਕਰਾਰ ਹੋ ਗਈ। ਇਸ ’ਤੇ ਹਰਪ੍ਰੀਤ ਸਿੰਘ ਪਿੰਡ ਚਲਾ ਗਿਆ ਤੇ ਮਗਰੋਂ ਰਾਹ ਵਿੱਚ ਤਲਵਾਰ ਦਾ ਵਾਰ ਕਰ ਕੇ ਆਕਾਸ਼ਦੀਪ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਮਗਰੋਂ ਮੌਤ ਹੋ ਗਈ। ਐੱਸਐੱਚਓ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ’ਤੇ ਸ਼ਰਾਬ ਮਾਫ਼ੀਆ ਦੀ ਪੁਸ਼ਤਪਨਾਹੀ ਦੇ ਦੋਸ਼
Next articleਲੋਕ ਅਧਿਕਾਰ ਲਹਿਰ ਵੱਲੋਂ ‘ਥਾਲ ਖੜਕਾਓ ਅੰਦੋਲਨ’ ਦਾ ਐਲਾਨ