ਸਮਾਜ ਵੀਕਲੀ ਯੂ ਕੇ-
ਫਿਲੌਰ/ਅੱਪਰਾ (ਦੀਪਾ)- ਅੱਪਰਾ ਦੇ ਵਸਨੀਕ ਰਿਟਾਇਰਡ ਮਾਸਟਰ ਜੋਗਰਾਜ ਚੰਦੜ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ | ਉਨਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 4 ਅਗਸਤ ਦਿਨ ਸੋਮਵਾਰ ਨੂੰ ਸਮਾਂ ਦੁਪਿਹਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰੂਦੁਆਰਾ ਸੰਤ ਟਹਿਲ ਦਾਸ ਜੀ (ਸੰਤ ਸਤਿਨਾਮ ਚੌਂਕ) ਸਮਰਾੜੀ ਚੌਂਕ ਅੱਪਰਾ ਵਿਖੇ ਹੋਵੇਗੀ | ਇੱਥੇ ਇਹ ਗੌਰ ਕਰਨ ਯੋਗ ਹੈ ਕਿ ਸਵ. ਮਾਸਟਰ ਜੋਗਰਾਜ ਇੱਕ ਗਰੀਬ ਪਰਿਵਾਰ ‘ਚ ਉੱਠ ਕੇ ਦੀਵੇ ਦੀ ਲੋਅ ਹੇਠ ਪੜ ਕੇ ਇਸ ਮੁਕਾਮ ਤੱਕ ਪਹੁੰਚੇ ਸਨ ਤੇ ਹਮੇਸ਼ਾ ਅਧਿਆਪਨ ਦੇ ਖੇਤਰ ਨਾਲ ਜੁੜੇ ਰਹੇ | ਉਨਾਂ ਆਪਣੇ ਵਿਦਿਆਰਥੀਆਂ ਨੂੰ ਵੀ ਹਮੇਸ਼ਾ ਪੜ ਲਿਖ ਕੇ ਸਮਾਜ ਲਈ ਕੰਮ ਕਰਕੇ ਉਸਨੂੰ ਹੋਰ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ |



