ਬ੍ਰਿਸਬੇਨ (ਸਮਾਜ ਵੀਕਲੀ):ਸੰਘੀ ਸਰਕਾਰ ਨੇ ਕਰੋਨਾ ਦੀ ਨਵੀਂ ਕਿਸਮ ‘ਓਮੀਕਰੋਨ’ ਬਾਰੇ ਚਿੰਤਾਵਾਂ ਦੇ ਚੱਲਦਿਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਲਈ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੀਆਂ ਹਨ। ਦੱਖਣੀ ਅਫਰੀਕਾ, ਲੇਸੋਥੋ, ਏਕਾਟਵਿਨੀ, ਨਾਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਸੈਸ਼ਲਜ਼, ਮੋਜ਼ੰਬੀਕ ਜਾਂ ਮਲਾਵੀ ਦੇਸ਼ਾਂ ਲਈ ਨਵੀਆਂ ਯਾਤਰਾ ਪਾਬੰਦੀਆਂ ਅਤੇ ਨਵੇਂ ਇਕਾਂਤਵਾਸ ਨੇਮ ਫੌਰੀ ਅਮਲ ਵਿੱਚ ਆ ਗਏ ਹਨ। ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਕਿ ਸਰਕਾਰ ਯਾਤਰਾ ਪਾਬੰਦੀਆਂ ਬਾਰੇ ਡਾਕਟਰੀ ਸਲਾਹ ਲਵੇਗੀ ਅਤੇ ਲੋੜ ਅਨੁਸਾਰ ਫੈਸਲਾ ਲਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly