ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ )- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਸਾਬਕਾ ਜਥੇਬੰਦਕ ਮੁਖੀ ਰਿਟਾ. ਮੁੱਖ ਅਧਿਆਪਕ ਕੁਲਵਿੰਦਰ ਖਟਕੜ ਅਤੇ ਸੁੱਚਾ ਰਾਮ ਦੇ ਪਿਤ , ਲੈਕ. ਸੰਤੋਸ਼ ਖਟਕੜ ਅਤੇ ਕਮਲੇਸ਼ ਰਾਣੀ ਦੇ ਸਹੁਰਾ ਸਾਹਿਬ ਦਾਸ ਰਾਮ ਖਟਕੜ ਪਿਛਲੇ ਦਿਨੀਂ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਹਨਾਂ ਦੇ ਨਮਿੱਤ ਸਤਿਕਾਰ ਸਮਾਗਮ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਖਟਕੜ ਕਲਾਂ ਵਿਖੇ ਕਰਵਾਇਆ ਗਿਆ।ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਦੱਸਿਆ ਕਿ ਇਹ ਸਮਾਗਮ ਰੂੜੀਵਾਦੀ ਰਸਮਾਂ ਰਿਵਾਜਾਂ ਤੋਂ ਵਗੈਰ ਵਿਗਿਆਨਕ ਅਤੇ ਤਰਕਸ਼ੀਲ ਅਗਾਂਹਵਧੂ ਵਿਚਾਰਾਂ ਵਾਲਾ ਇੱਕ ਵਿਸ਼ਾਲ ਯਾਦਗਾਰੀ ਸਮਾਗਮ ਹੋ ਨਿਬੜਿਆ। ਤਰਕਸ਼ੀਲ ਆਗੂ ਸੱਤਪਾਲ ਸਲੋਹ, ਲੋਕ ਮੋਰਚਾ ਪੰਜਾਬ ਦੇ ਆਗੂ ਅਮੋਲਕ ਸਿੰਘ ਡੀ.ਟੀ.ਐਫ ਆਗੂ ਜਸਵਿੰਦਰ ਔਜਲਾ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਭ੍ਰਿਸ਼ਟ ਸਿਸਟਮ , ਸਿਹਤ ਸਹੂਲਤਾਂ ਦੀ ਘਾਟ , ਖ਼ਾਦ ਖੁਰਾਕ ਵਿੱਚ ਮਿਲਾਵਟਖੋਰੀ ਅਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਹੁੰਦੀਆਂ ਹਨ । ਉਹਨਾਂ ਲੋਕਾਂ ਨੂੰ ਕਿਹਾ ਕਿ ਜਮਹੂਰੀਅਤ ਨੂੰ ਬਰਕਰਾਰ ਰੱਖਣ ਲਈ ਸਾਨੂੰ ਇੱਕਮੁੱਠ ਹੋ ਕੇ ਸੰਘਰਸ਼ਾਂ ਦੇ ਰਾਹ ਤੁਰਨ ਦੀ ਲੋੜ ਹੈ। ਡਾਇਟੀਸ਼ੀਅਨ ਮੈਡਮ ਪ੍ਰਵੀਨ ਵਰਮਾਨੀ ਨੇ ਮਨੁੱਖ ਦੀਆਂ ਮਿੱਤਰ ਬੀਮਾਰੀਆਂ ਬੁਖਾਰ, ਲੂਸ ਮੋਸ਼ਨ ਅਤੇ ਰੇਸ਼ਾ ਜ਼ੁਕਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਰੋਜ਼ਾਨਾ ਸੈਰ, ਕਸਰਤ ਅਤੇ ਚੰਗੀ ਖੁਰਾਕ ਖਾਣ ਦੀ ਲੋੜ ਹੈ। ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਬਲਵਿੰਦਰ ਕੌਰ ਸਲੋਹ, ਸੁਖਦੇਵ ਫਗਵਾੜਾ, ਸੂਬਾਈ ਆਗੂ ਜਸਵਿੰਦਰ ਫਗਵਾੜਾ ਅਤੇ ਜੋਗਿੰਦਰ ਕੁੱਲੇਵਾਲ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕਿਆਂ ਤੇ ਵੇਲਾ ਬਿਹਾ ਚੁੱਕੀਆਂ ਘਸੀਆਂ ਪਿੱਟੀਆਂ ਰੂੜੀਵਾਦੀ ਰਸਮਾਂ ਨੂੰ ਤਿਲਾਂਜਲੀ ਦੇ ਕੇ ਵਿਗਿਆਨਕ ਅਤੇ ਤਰਕਸ਼ੀਲ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਕਹਾਣੀਕਾਰ ਅਜਮੇਰ ਸਿੱਧੂ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਨੂੰ ਜਿਊਣਯੋਗ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਧਰਮਿੰਦਰ ਮਸਾਣੀ ਨੇ ਇਸ ਮੌਕੇ ਇੱਕ ਇਨਕਲਾਬੀ ਕਲਾਮ ਪੇਸ਼ ਕਰਕੇ ਹਾਜ਼ਰੀ ਲਗਵਾਈ। ਸੁਖਵਿੰਦਰ ਲੰਗੇਰੀ ਵਲੋਂ ਤਰਕਸ਼ੀਲ ਸਾਹਿਤ ਦਾ ਸਟਾਲ ਅਤੇ ਨਿੰਦਰ ਮਾਈਦਿੱਤਾ ਵਲੋਂ ਤਰਕਸ਼ੀਲ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਅਤੇ ਸੁੰਦਰ ਬਣਾਉਣ ਲਈ ਫ਼ਲ, ਫੁੱਲ ਅਤੇ ਛਾਂਦਾਰ ਪੌਦੇ ਅਤੇ ਤਰਕਸ਼ੀਲ ਮੈਗਜ਼ੀਨ ਵੀ ਵੰਡੇ ਗਏ। ਇਸ ਮੌਕੇ ਨਿੰਦਰ ਮਾਈਦਿੱਤਾ, ਮੋਹਣ ਬੀਕਾ,ਮਾ. ਨਰੇਸ਼ ਗੜ੍ਹਸ਼ੰਕਰ, ਬਲਜੀਤ ਖਟਕੜ, ਮਾ. ਪਰਮਜੀਤ ਖਮਾਣੋਂ , ਬਲਜਿੰਦਰ ਸ਼ਹਿਬਾਜ਼ ਪੁਰ, ਕਮਲਜੀਤ ਕੌਰ ਕੁੱਲੇਵਾਲ, ਕਮਲਜੀਤ ਕੌਰ ਖਟਕੜ, ਬਲਵਿੰਦਰ ਰਾਣੀ ਨਵਾਂਸ਼ਹਿਰ, ਰਾਜ ਕੁਮਾਰੀ ਲੰਗੇਰੀ, ਕਰਨਦੀਪ,ਨੀਲਮ ,ਬਚਨ ਕੌਰ,ਸਾਰਾ ਸਿੱਧੂ , ਜਸਵੀਰ ਕੌਰ, ਗੁਰਪਾਲ ਕੌਰ,ਜਗਤਾਰ ਗਰਚਾ, ਸ਼ਨੀ ਕੁਮਾਰ, ਬੂਟਾ ਰਾਮ, ਭਗਵਾਨ ਦਾਸ ਗਰਚਾ, ਤੀਰਥ ਰਸੂਲਪੁਰ, ਹਰੀ ਰਾਮ ਰਸੂਲਪੁਰ, ਜਸਵੀਰ ਸਿੰਘ ਮੰਗੂਵਾਲ,ਸਰਬਜੀਤ ਡੀ ਪੀ, ਖੁਸ਼ੀ ਰਾਮ, ਬਲਦੇਵ ਰਾਜ, ਰੂਪ ਚੰਦ, ਤੀਰਥ ਖਮਾਣੋਂ, ਸੁਭਾਸ਼ ਸੱਲ੍ਹਾਂ, ਜਗਨਨਾਥ, ਮੋਨੂੰ ਅਤੇ ਹੋਰ ਬਹੁਤ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਦੋਸਤ ਹਾਜ਼ਰ ਸਨ। ਇਸ ਸਮੁੱਚੇ ਸਮਾਗਮ ਦੀ ਸਟੇਜ ਸੰਚਾਲਨਾ ਮਾ ਜਗਦੀਸ਼ ਦੁਆਰਾ ਕੀਤੀ ਗਈ।ਅੰਤ ਵਿੱਚ ਸੁੱਚਾ ਰਾਮ ਪੀ ਟੀ ਨੇ ਸਮਾਗਮ ਵਿੱਚ ਸ਼ਾਮਲ ਸਭਨਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ।
ਮਾ. ਜਗਦੀਸ਼ ਰਾਏਪੁਰ ਡੱਬਾ।
ਜਥੇਬੰਦਕ ਮੁਖੀ ਜੋਨ ਨਵਾਂਸ਼ਹਿਰ।
ਫੋਨ ਨੰ:9417434038



