ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) 9 ਅਕਤੂਬਰ 2006 ਸਵੇਰੇ, ਸਾਹਿਬ ਦੀ ਮੌਤ ਦੀ ਖ਼ਬਰ ਲੱਖਾਂ ਕਰੋੜਾਂ ਲੋਕਾਂ ਲਈ ਇੱਕ ਅਸਿਹ ਸਦਮਾ ਬਣ ਕੇ ਆਈ। ਹਜਾਰਾਂ ਦੀ ਗਿਣਤੀ ਵਿੱਚ ਲੋਕ, ਮਾਇਆਵਤੀ ਦੇ ਨਿਵਾਸ ਅਸਥਾਨ ਤੇ ਪੁੱਜਣੇ ਸ਼ੁਰੂ ਹੋ ਗਏ। ਦੁਪਹਿਰ 12 ਵਜੇ ਤੱਕ ਸ਼ਰਧਾਂਜਲੀ ਦੇਣ ਆਏ ਨੇਤਾਵਾਂ ਦਾ ਤਾਂਤਾ ਲੱਗਾ ਰਿਹਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੰਗਲੈਂਡ ਅਤੇ ਫਿਨਲੈਂਡ ਦੀ ਯਾਤਰਾ ਤੇ ਜਾਣ ਤੋਂ ਪਹਿਲਾਂ ਮਾਇਆਵਤੀ ਦੇ ਨਿਵਾਸ ਅਸਥਾਨ ਪੁੱਜ ਕੇ ਪੁਸ਼ਪਾਜਲੀ ਭੇਂਟ ਕੀਤੀ।ਅੰਤਿਮ ਦਰਸ਼ਨਾਂ ਲਈ ਮਿਰਤਕ ਦੇਹ ਨੂੰ ਫੁੱਲਾਂ ਅਤੇ ਪਾਰਟੀ ਝੰਡਿਆਂ ਨਾਲ ਸਜੀ ਹੋਈ ਟਾਟਾ 407 ਵਿੱਚ ਬਸਪਾ ਦੇ ਕੇਂਦਰੀ ਦਫਤਰ 12, ਰਕਾਬਗੰਜ ਰੋਡ ਲਿਜਾਇਆ ਗਿਆ। ਕਾਂਸੀ ਰਾਮ ਅਮਰ ਰਹੇ, ਅਮਰ ਰਹੇ। ਬੱਚਾ ਬੱਚਾ ਭੀਮ ਕਾ, ਕਾਂਸੀ ਰਾਮ ਕੀ ਟੀਮ ਕਾ। ਜਬ ਤੱਕ ਸੂਰਜ ਚਾਂਦ ਰਹੇਗਾ, ਕਾਂਸੀ ਰਾਮ ਦਾ ਨਾਮ ਰਹੇਗਾ। ਪਾਰਟੀ ਵਰਕਰਾਂ ਦੇ ਇਹ ਨਾਅਰੇ ਅੰਬਰ ਨੂੰ ਚੀਰ ਰਹੇ ਸਨ। ਨਾਅਰਿਆਂ ਵਿੱਚੋਂ ਅੰਤਰਰਾਸ਼ਟਰੀ ਬੱਸ ਅੱਡੇ ਤੋਂ ਲੈ ਕੇ, ਲਾਲ ਕਿਲ੍ਹੇ ਦੇ ਪਿੱਛੇ ਤੱਕ ਅਤੇ ਨਿਗਮ ਬੋਧ ਘਾਟ ਤੱਕ ਫੈਲੇ ਹੋਏ ਲੋਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ, ਇਸ ਗੱਡੀ ਦੇ ਅੱਗੇ ਅੱਗੇ ਸਫੈਦ ਅੰਬੇਸੇਡਰ ਗੱਡੀਆਂ ਦਾ ਕਾਫਲਾ ਚੱਲ ਰਿਹਾ ਸੀ, ਪਿੱਛੇ ਪਿੱਛੇ ਅੰਤਿਮ ਯਾਤਰਾ ਵਿੱਚ ਸ਼ਾਮਲ ਲੋਕ ਜਿਹਨਾਂ ਕਰਕੇ ਤਾਲਕਟੋਰਾ ਰੋਡ, ਪੰਡਿਤ ਪੰਤ ਮਾਰਗ, ਰਾਮਲੀਲਾ ਮੈਦਾਨ, ਰਿੰਗ ਰੋਡ, ਰਾਜਘਾਟ ਅਤੇ ਆਈ. ਟੀ. ਓ. ਖੇਤਰਾਂ ਵਿੱਚ ਕਰੀਬ ਇੱਕ ਘੰਟਾ ਟ੍ਰੈਫਿਕ ਜਾਮ ਰਿਹਾ। ਬਸਪਾ ਦੇ ਮੁੱਖ ਦਫਤਰ ਤੋਂ 2 ਵਜੇ ਸੁਰੂ ਹੋਈ ਸ਼ਵਯਾਤਰਾ 4 ਵਜੇ ਸ਼ਾਮ ਨਿਗਮ ਬੋਧ ਘਾਟ ਪੁੱਜੀ। ਇਸ ਤੋਂ ਪਹਿਲਾਂ ਪਾਰਟੀ ਦਫਤਰ ਵਿੱਚ ਸਾਹਿਬ ਦੇ ਸ਼ਵ ਕੋਲ ਖੜ੍ਹੀ ਮਾਇਆਵਤੀ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ, ਅਗਰ ਉਹ ਸਹੀ ਤੌਰ ਤੇ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਹਨ ਤਾਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੀਅ ਜਾਨ ਨਾਲ ਜੁੱਟ ਜਾਣ। ਉਹਨਾਂ ਕਿਹਾ ਸਾਹਿਬ ਜੀ ਦਾ ਅੰਤਿਮ ਸਸਕਾਰ ਸੂਰਜ ਛਿੱਪਣ ਤੋਂ ਪਹਿਲਾਂ ਪਹਿਲਾਂ ਕਰਨਾ ਹੈ। ਇਸ ਲਈ ਤੁਸੀਂ ਸਾਰੇ ਨਿਗਮ ਬੋਧ ਘਾਟ ਪਹੁੰਚੋ। ਕਾਂਸੀ ਰਾਮ ਜੀ ਦੀ ਇੱਛਾ ਮੁਤਾਬਕ ਉਹਨਾਂ ਦੀਆਂ ਅਸਥੀਆਂ ਕਿਸੇ ਨਦੀ ਵਿੱਚ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ ਬਲਕਿ ਨਖਲਊ ਅਤੇ ਦਿੱਲੀ ਸਥਿਤ ਮੁੱਖ ਪਾਰਟੀ ਦਫਤਰਾਂ ਵਿੱਚ ਰੱਖੀਆਂ ਜਾਣਗੀਆਂ। ਕਰੀਬ ਪੌਣੇ 2 ਵਜੇ ਸਾਹਿਬ ਜੀ ਦੀ ਸ਼ਵ ਯਾਤਰਾ ਪਾਰਟੀ ਦਫਤਰ ਤੋਂ ਆਰੰਭ ਹੋਈ ਅਤੇ ਸਾਮ ਨੂੰ 5 ਵਜੇ ਨਿਗਮ ਬੋਧ ਘਾਟ ਵਿਖੇ ਬੋਧੀ ਰਵਾਇਤਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਾਹਿਬ ਜੀ ਦੀ ਇੱਛਾ ਸੀ ਕਿ ਉਹਨਾਂ ਦੀਆਂ ਅੰਤਿਮ ਰਸਮਾਂ ਬੋਧੀ ਪ੍ਰੰਪਰਾ ਅਨੁਸਾਰ ਨਿਭਾਈਆਂ ਜਾਣ। ਪੂਜਯ ਭੰਤੇ ਧੰਮਾ ਵੀਰੀਓ ਨੇ ਇਹ ਰਸਮ ਨਿਭਾਈ। ਇਸ ਭਾਵਕ ਮੌਕੇ ਤੇ ਭੰਤੇ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਸਨ। ਪੂਜਨੀਕ ਭਿੱਖੂ ਸੰਘ ਵੱਡੀ ਸੰਖਿਆ ਵਿੱਚ ਮੌਜੂਦ ਸੀ। ਬਦੇਸ਼ਾਂ ਵਿੱਚੋਂ ਵੀ ਸੈਂਕੜੇ ਲੋਕ ਆਪਣੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ। ਸਭ ਦੀਆਂ ਅੱਖਾਂ ਨਮ ਸਨ। ਇਸ ਭਾਵੁਕ ਮੌਕੇ ਹਜੂਮ ਏਨਾ ਸੀ ਕਿ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ। ਚਿਤਾ ਨੂੰ ਅਗਨੀ ਕੁਮਾਰੀ ਮਾਇਆਵਤੀ ਨੇ ਦਿਖਾਈ ਜੋ ਆਪਣੇ-ਆਪ ਵਿੱਚ ਹੀ ਇੱਕ ਨਵੀਂ ਪਿਰਤ ਸੀ, ਪ੍ਰਚੱਲਿਤ ਰਸਮਾਂ ਵਿਰੁੱਧ ਇੱਕ ਬਗਾਵਤ ਸੀ। 22 ਨਵੰਬਰ 2006 ਦਿਨ ਬੁੱਧਵਾਰ ਨੂੰ ਸੰਸਦ ਦੇ ਸਰਦ ਰੁੱਤ ਸਮਾਗਤ ਦੇ ਪਹਿਲੇ ਦਿਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਭ ਪਾਰਟੀਆਂ ਦੇ ਨੇਤਾਵਾਂ ਨੇ ਸਾਹਿਬ ਜੀ ਨੂੰ ਬਹੁਤ ਹੀ ਭਾਵੁਕ ਸਬਦਾਂ ਨਾਲ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਅਫ਼ਸੋਸ ਵਜੋਂ ਸਾਹਿਬ ਦੀ ਯਾਦ ਅਤੇ ਸਨਮਾਨ ਵਿੱਚ ਦੋਨੋ ਸਦਨ ਦਿਨ ਭਰ ਲਈ ਉਠਾ ਦਿੱਤੇ ਗਏ। ਸਾਹਿਬ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ।
ਲੇਖਕ ਸੋਹਣ ਸਹਿਜਲ ਜੀ
ਪੇਸ਼ ਕਰਦਾ ਏਕਮ ਸਿੰਘ ਛੀਨੀਵਾਲ ਕਲਾਂ ਮੋ: ਨੰ: 89686-34907 ਚਲਦਾ
ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਚਲੇ ਜਾਣਾ ਬਹੁਜਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



