HOME ਅਮਰਗੜ੍ਹ ਚ ਗਣਤੰਤਰਤਾ ਦਿਵਸ ਮੌਕੇ ਐਸ. ਡੀ.ਐਮ ਸ੍ਰੀਮਤੀ ਸੁਰਿੰਦਰ ਕੌਰ ਨੇ ਰਾਸ਼ਟਰੀ...

ਅਮਰਗੜ੍ਹ ਚ ਗਣਤੰਤਰਤਾ ਦਿਵਸ ਮੌਕੇ ਐਸ. ਡੀ.ਐਮ ਸ੍ਰੀਮਤੀ ਸੁਰਿੰਦਰ ਕੌਰ ਨੇ ਰਾਸ਼ਟਰੀ ਝੰਡਾ ਲਹਿਰਾਇਆ

2
ਫੋਟੋ ਕੁਲਵੰਤ ਸਿੰਘ ਮੁਹਾਲੀ
ਅਮਰਗੜ੍ਹ-  (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਲਿਖਤੀ ਸੰਵਿਧਾਨ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਅਗਵਾਈ ਵਾਲ਼ੀ ਸੰਵਿਧਾਨ ਬਣਾਉਣ ਵਾਲ਼ੀ ਕਮੇਟੀ ਵੱਲੋਂ 02 ਸਾਲ 11 ਮਹੀਨੇ 18 ਦਿਨ ਵਿੱਚ ਤਿਆਰ ਗਿਆ ਸੀ, ਉਸਨੂੰ ਅੱਜ ਦੇ ਦਿਨ ਲਾਗੂ ਕੀਤਾ ਗਿਆ ਗਿਆ ਸੀ। ਸਬੰਧੀ ਉਦੋਂ ਤੋਂ ਲੈ ਕੇ ਹੁਣ ਤੱਕ 26 ਜਨਵਰੀ ਨੂੰ ਸਾਡੇ ਦੇਸ਼ ਵਿੱਚ ਗੜਤਾ ਤੜਤਾ ਦਿਵਸ ਦੇ ਰੂਪ ਵਿੱਚ ਹਰ ਸਾਲ ਸਾਨੋ ਸੌਕਤ ਨਾਲ ਮਨਾਇਆ ਜਾਂਦਾ ਹੈ ਇਸੇ ਲੜੀ ਤਹਿਤ ਅੱਜ ਪੀ.ਐਮ.ਸ਼੍ਰੀ.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖ਼ੇ ਦੇ 26 ਜਨਵਰੀ ਦੇ ਸਬੰਧ ਵਿੱਚ ਮਨਾਏ ਗਏ 77ਵੇੰ ਗਣਤੰਤਰਤਾ ਦਿਵਸ ਸਬੰਧੀ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਡੀ.ਐਮ.ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਵੱਲੋ ਰਾਸਟਰੀ ਝੰਡਾ ਲਹਿਰਾਉਣ ਦੀ ਰਸ਼ਮ ਅਦਾ ਕੀਤੀ।ਇਸ ਮੌਕੇ ਥਾਣਾ ਅਮਰਗੜ੍ਹ ਦੀ ਏ.ਐਸ.ਆਈ.ਮਾਲਵਿੰਦਰ ਸਿੰਘ ਦੀ ਅਗਵਾਈ ਵਾਲੀ ਹਥਿਆਰਬੰਦ ਪੁਲਿਸ ਪਾਰਟੀ ਵੱਲੋ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਉਪਰੰਤ ਸਰਕਾਰੀ ਐਮੀਨੈਂਸ ਸਕੂਲ ਬਾਗੜੀਆਂ ਦੇ ਵਿਦਿਆਰਥੀਆਂ ਵੱਲੋ ਰਾਸ਼ਟਰੀ ਗੀਤ ਗਾਇਆ ਗਿਆ।ਇਸ ਤੋਂ ਬਾਅਦ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਨਾਲ ਸਬੰਧਤ ਗੀਤ ਗਾਏ ਗਏ।ਡੀ.ਪੀ ਬਲਜੀਤ ਸਿੰਘ ਵੱਲੋਂ ਰਾਸ਼ਟਰੀ ਝੰਡਾ ਬਣਾਉਣ ਅਤੇ ਸਟੇਜ ਸਕੱਤਰ ਦੀ ਡਿਊਟੀ ਮਾ ਗਗਨਦੀਪ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
                 ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸੋਢੀਆਂ ਦੇ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਸਬੰਧੀ ਕਵੀਸ਼ਰੀ ਗਾਈ, ਪੀ.ਐਮ.ਸ਼੍ਰੀ.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਵੱਲੋਂ ” ਮੇਰਾ ਦੇਸ਼ ਹੋਵੇ ਪੰਜਾਬ ਵਰਗਾ ” ਗੀਤ ਉਪਰ ਗਰੁੱਪ ਡਾਂਸ ਕੀਤਾ ਗਿਆ, ਸਕੂਲ ਆਫ਼ ਐਮੀਨੈਂਸ ਬਾਗੜੀਆਂ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਸੌਂਗ ਗਾਇਆ ਗਿਆ, ਸਰਕਾਰੀ ਮਿਡਲ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਵੱਲੋਂ ” ਦਮੂਕਾਂ ਬੀਜ਼ਦਾਂ ” ਕਵੀਸ਼ਰੀ ਗਾਈ ਗਈ, ਸਰਕਾਰੀ ਹਾਈ ਸਕੂਲ ਨੰਗਲ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਸੌਂਗ ਗਾਇਆ ਗਿਆ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਚੌਂਦਾ ਦੇ ਵਿਦਿਆਰਥੀਆਂ ਨੇ “ਰੰਗਲਾ ਪੰਜਾਬ” ਗੀਤ ਰਾਹੀਂ ਗਰੁੱਪ ਡਾਂਸ ਕੀਤਾ ਗਿਆ। ਸਮਾਗਮ ਦੌਰਾਨ ਪੀ.ਐਮ.ਸ਼੍ਰੀ.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਵੱਲੋਂ “ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ” ਨੂੰ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਮੌਤ ਨਾਲ ਕਲੋਲਾਂ ਕਰਨ ਸਬੰਧੀ ਇੱਕ ਗੀਤ ਉਪਰ ਕੋਰੀਓਗ੍ਰਾਫੀ ਕਰਕੇ ਸਮਾਗਮ ਨੂੰ ਚਾਰ ਚੰਨ ਲਗਾਉਂਦੇ ਹੋਏ ਸ਼ਿਖਰਾਂ ਤੇ ਪਹੁੰਚਾਅ ਦਿੱਤਾ ਜਿਸਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਤ ਕੀਤਾ, ਜਿਸ ਤੋਂ ਬਾਅਦ ਸਰਬਜੀਤ ਸਿੰਘ ਗੋਗੀ ਸਰਪੰਚ ਵੱਲੋਂ ਉਨ੍ਹਾਂ ਨੂੰ ਗਿਆਰਾਂ ਸੌ ਰੁਪਏ ਨਗਦ ਇਨਾਮ ਵਜੋਂ ਦੇਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।ਇਸ ਮੌਕੇ ਮੌਕੇ ਦੇਸ਼ ਦੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਕ‍ਾਰਗਿਲ ਦੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅਖੀਰ ਵਿੱਚ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਆਏ ਮਹਿਮਾਨਾਂ ਨੂੰ ਮਠਿਆਈ ਵੰਡੀ ਗਈ।
              ਇਸ ਮੌਕੇ ਨਾਇਬ ਤਹਿਸੀਲਦਾਰ ਅਮਰਗੜ੍ ਸ ਲਵਦੀਪ ਸਿੰਘ, ਸ ਕੁਲਵੰਤ ਸਿੰਘ ਗਰੇਵਾਲ ਪ੍ਰਿੰਸੀਪਲ ਅਮਰਗੜ੍ਹ ਸਕੂਲ, ਵਾਈਸ ਪ੍ਰਿੰ.ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਡੀ ਪੀ, ਲੈਕ ਹਰਪ੍ਰੀਤ ਸਿੰਘ ਭੰਗੂ, ਲੈਕ. ਕੁਲਵੰਤ ਸਿੰਘ ਭੈਣੀ,ਸਰਬਜੀਤ ਸਿੰਘ ਗੋਗੀ,ਵਾਈਸ ਪ੍ਰਧਾਨ ਗੁਰਦਾਸ ਸਿੰਘ, ਐਮ ਸੀ ਸ਼ੇਰ ਸਿੰਘ, ਐਮ.ਸੀ ਸਰਧਾ ਰਾਮ, ਚੇਅਰਮੈਨ ਰੂਪ ਸਿੰਘ ਅਮਰਗੜ੍ਹ, ਨੰਬਰਦਾਰ ਪਰਮਜੀਤ ਸਿੰਘ, ਮੈਡਮ ਰਚਨਾ ਕਾਮਰਾ ਬਾਗੜੀਆ, ਫ਼ੂਡ ਸਪਲਾਈ ਵਿਭਾਗ ਵੱਲੋਂ ਇੰ ਮਨੋਜ ਕੁਮਾਰ ਤੇ ਸਟਾਫ, ਮੈਡਮ ਗੁਰਸ਼ਰਨ ਕੌਰ ਬਾਗੜੀਆਂ, ਮਾਰਕੀਟ ਕਮੇਟੀ ਅਮਰਗੜ੍ਹ ਵੱਲੋਂ ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਐਸ.ਡੀ.ਓ ਮਨਦੀਪ ਸਿੰਘ, ਸੁੱਖਵਿੰਦਰ ਸਿੰਘ ਅਮਰਗੜ੍ਹ, ਰੀਡਰ ਧਰਮ ਸਿੰਘ,ਮੁੱਖ ਅਧਿਆਪਕ ਰਾਮਪੁਰ ਛੰਨਾ ਗੁਰਜੰਟ ਸਿੰਘ, ਮਾ ਅਮਰਿੰਦਰ ਸਿੰਘ ਸਟੇਟ ਅਵਾਰਡੀ, ਸਮੂਹ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਹਲਕੇ ਦੇ ਲੋਕ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article26 ਜਨਵਰੀ ਦਾ ਦਿਨ ਜੇਤਵਨ ਬੁਧ ਵਿਹਾਰ ਮਹੱਲਾ ਡਾ. ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਮਨਾਇਆ ਗਿਆ
Next articleਕਾਠਗੜ੍ਹ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ