ਫਰੀਦਕੋਟ/ਭਲੂਰ 14 ਜੁਲਾਈ (ਬੇਅੰਤ ਗਿੱਲ ਭਲੂਰ) -ਬਹੁਤ ਹੀ ਚਰਚਿਤ ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਬੀਬਾ ਜਸਪ੍ਰੀਤ ਕੌਰ ਜੱਸ ਬਰਾੜ ਨੂੰ ਕੱਲ੍ਹ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾ ਰਿਹਾ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਰਿਦਮ ਇੰਸਟੀਚਿਊਟ ਆਫ਼ ਪ੍ਰਫੋਰਮੈਂਸ ਆਰਟਸ ਸ੍ਰੀ ਮੁਕਤਸਰ ਸਾਹਿਬ ਵਿਖੇ 16ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਪੰਜਾਬ ਦੀਆਂ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਬੀਬਾ ਜਸਪ੍ਰੀਤ ਕੌਰ ਬਰਾੜ ਪਿਛਲੇ ਲੰਬੇ ਸਮੇਂ ਤੋਂ ਆਪਣੀ ਵਿਲੱਖਣ ਤੇ ਦਿਲਚਸਪ ਪੇਸ਼ਕਾਰੀ ਨਾਲ ਲੋਕਾਂ ਵਿਚ ਅਹਿਮ ਸਥਾਨ ਬਣਾ ਚੁੱਕੇ ਹਨ।ਭਿੰਦੇ ਸ਼ਾਹ ਰਾਜੋਵਾਲੀਆ ਇਕ ਵਧੀਆ ਗਾਇਕ ਦੇ ਨਾਲ ਨਾਲ ਇਕ ਵਧੀਆ ਗੀਤਕਾਰ ਵੀ ਹੈ, ਜਿਸ ਕਰਕੇ ਉਸਦੇ ਗੀਤਾਂ ਵਿਚ ਸਿਆਣਪ ਲੱਦੀ ਪਰਿਵਾਰਕ ਗੱਲ ਅਤੇ ਮਿੱਠੀ- ਮਿੱਠੀ ਨੋਕ ਝੋਕ ਦਾ ਖੂਬਸੂਰਤ ਰੰਗ ਵੇਖਣ ਸੁਣਨ ਨੂੰ ਆਮ ਮਿਲਦਾ ਹੈ। ਬੀਬਾ ਜਸਪ੍ਰੀਤ ਕੌਰ ਬਰਾੜ ਦਾ ਸੋਹਣਾ ਸੁਨੱਖਾ ਅੰਦਾਜ਼ ਤੇ ਪ੍ਰਭਾਵਸ਼ਾਲੀ ਆਵਾਜ਼ ਦਰਸ਼ਕਾਂ ਨੂੰ ਕੀਲ ਲੈਣ ਵਿੱਚ ਸਫਲ ਰਹਿੰਦੀ ਹੈ। ਦੋਵਾਂ ਨੂੰ ਸਟੇਜਾਂ ਉੱਪਰ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਜੋੜੀ ਲੋਕਾਂ ਦੀ ਹਰਮਨ ਜੋੜੀ ਹੈ।
ਚੰਗੀ ਗੱਲ ਹੈ ਕਿ ਉਕਤ ਸੰਸਥਾ ਦੇ ਚੇਅਰਮੈਨ ਭੋਲਾ ਯਮਲਾ ਅਤੇ ਸਮੁੱਚੀ ਸੰਸਥਾ ਵੱਲੋਂ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਬਰਾੜ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਚੰਗੇ ਕਲਾਕਾਰਾਂ ਨੂੰ ਥਾਪੜਾ ਦੇਣਾ ਬਣਦਾ ਹੈ । ਇਸੇ ਹੌਂਸਲੇ ਨਾਲ ਇਹ ਕਲਾਕਾਰ ਚੰਗੀ ਤੇ ਪਾਏਦਾਰ ਗਾਇਕੀ ਪੇਸ਼ ਕਰਕੇ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਕੰਮ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly