HOME ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹੌਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਇਆ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹੌਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਇਆ

2

    (ਸਮਾਜ ਵੀਕਲੀ)   ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹੌਲੀ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਮੋਹਣ ਕੌਰ ਜੀ ਦੀ ਅਗਵਾਈ ਤੇ ਲੈਕਚਰਾਰ ਭੁਪਿੰਦਰ ਸਿੰਘ ਦੀ ਦੇਖ ਰੇਖ ਹੇਠ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਤੇ ਇਸ ਦੇ ਤਹਿਤ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਤਲੁਜ ਹਾਊਸ, ਬਿਆਸ ਹਾਊਸ, ਰਾਵੀ ਹਾਊਸ ਅਤੇ ਝਨਾਬ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸ. ਭੁਪਿੰਦਰ ਸਿੰਘ ਲੈਕਚਰਾਰ ਮੈਥ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ 11 ਮਈ 1998 ਨੂੰ ਪੋਖਰਣ ਵਿਖੇ ਭਾਰਤ ਦੇ ਮਹਾਨ ਵਿਗਿਆਨੀ ਅਬਦੁਲ ਕਲਾਮ ਦੀ ਅਗਵਾਈ ਹੇਠ ਕੀਤੇ ਗਏ ਪਰੀਖਣਾਂ ਨੂੰ ਸਮਰਪਿਤ ਹੈ। ਵਿਗਿਆਨ ਖੇਤਰ ਵਿੱਚ ਟੈਕਨੋਲੋਜੀ ਦੇ ਅਥਾਹ ਵਾਧੇ ਨਾਲ ਭਾਰਤ ਦੇਸ਼ ਤਰੱਕੀ ਵੱਲ ਨੂੰ ਵੱਧ ਰਿਹਾ ਹੈ। ਇਸ ਸਬੰਧੀ ਕਰਵਾਏ ਗਏ ਕੁਇਜ਼ ਮੁਕਾਬਲੇ ਦੀ ਸਾਰੀ ਪ੍ਰਕਿਰਿਆ ਸ਼੍ਰੀਮਤੀ ਮਨਦੀਪ ਕੌਰ ਕੰਪਿਊਟਰ ਅਧਿਆਪਕਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਅਤੇ ਵਿਦਿਆਰਥੀਆਂ ਤੋਂ ਬਹੁਤ ਹੀ ਗਿਆਨ ਭਰਪੂਰ ਪ੍ਰਸ਼ਨ ਪੁੱਛੇ ਤੇ ਵਿਦਿਆਰਥੀਆਂ ਦੁਆਰਾ ਹਰੇਕ ਪ੍ਰਸ਼ਨ ਦਾ ਉੱਤਰ ਢੁਕਵੇਂ ਸ਼ਬਦਾਂ ਵਿਚ ਦਿੱਤਾ ਗਿਆ। ਕੁਇਜ਼ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਝਨਾਬ ਅਤੇ ਦੂਸਰੇ ਸਥਾਨ ਤੇ ਰਾਵੀ ਹਾਊਸ ਨੇ ਮੱਲਾਂ ਮਾਰੀਆਂ। ਇਸ ਮੌਕੇ ਸ. ਕੁਲਦੀਪ ਸਿੰਘ ਡੀਪੀਈ ਨੇ ਕੁਇਜ਼ ਮੁਕਾਬਲੇ ਵਿਚ ਅਨੁਸ਼ਾਸਨ ਦੀ ਮਹੱਤਤਾ ਵਿਸ਼ੇ ‘ਤੇ ਲੈਕਚਰ ਦਿੱਤਾ।  ਸ਼੍ਰੀਮਤੀ ਹਰਜੀਤ ਕੌਰ ਹਿੰਦੀ ਮਿਸਟ੍ਰੈਸ ਨੇ ਕੁਇਜ਼ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਇਸ ਪ੍ਰੋਗਰਾਮ ਦੇ ਸਫਲ ਸੰਚਾਲਨ ਵਾਸਤੇ ਪ੍ਰਿੰਸੀਪਲ ਮੈਡਮ ਮਨਮੋਹਨ ਕੌਰ ਤੇ ਲੈਕਚਰਾਰ ਭੁਪਿੰਦਰ ਸਿੰਘ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਨਤੀਜਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਆਖਿਆ ਕਿ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ  ਸਸਸਸ ਸਹੌਲੀ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਪ੍ਰਿੰਸੀਪਲ ਮੈਡਮ ਮਨਮੋਹਨ ਕੌਰ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਵਾਸਤੇ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਨਵੇਂ ਸੈਸ਼ਨ ਵਿੱਚ ਦਾਖਲ ਹੋਣ ਵਾਲੇ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀਆਂ ਦੀ ਪੂਰੀ ਫੀਸ ਮਾਫ ਕੀਤੀ ਜਾਵੇਗੀ।ਇਸ ਮੌਕੇ ਮਾਸਟਰ. ਕੁਲਵੰਤ ਸਿੰਘ, ਮੈਡਮ ਸ਼੍ਰੀਮਤੀ ਰਣਜੀਤ ਕੌਰ, ਮੈਡਮ ਸ਼੍ਰੀਮਤੀ ਬਖਸ਼ੀਸ਼ ਕੌਰ, ਮੈਡਮ ਸ਼੍ਰੀਮਤੀ ਪਰਦੀਪ ਕੌਰ, ਮੈਡਮ ਸ਼੍ਰੀਮਤੀ ਨਵਦੀਪ ਕੌਰ, ਸ੍ਰੀ ਸ਼ਿੰਟੂ ਕੁਮਾਰ  ਤੇ ਮਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੋਵਾ ਹਸਪਤਾਲ ਵੱਲੋਂ ਮਾਹਾਰਾਣਾ ਪ੍ਰਤਾਪ ਜੰਤੀ ਤੇ ਲਗਾਇਆ ਫਰੀ ਮੈਡੀਕਲ ਕੈਂਪ।
Next articleਦੂਰ-ਦੁਰਾਡੇ ਲਾਈਆਂ ਜਨਗਣਨਾ ਸਬੰਧੀ ਡਿਊਟੀਆਂ ਲਈ ਵਫਦ ਐੱਸ ਡੀ ਐੱਮ ਨੂੰ ਮਿਲਿਆ