ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸਵ. ਰੂਬਲ ਸਿੰਘ ਸਰਾਭਾ ਦੀ ਯਾਦ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਗਮੇਲ ਸਿੰਘ ਰਾਜੂ ਦੀ ਅਗਵਾਈ ਹੇਠ ਰਾਏਕੋਟ ਵਿਖੇ ਦੋ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ, ਜਿਸ ਵਿੱਚ 40 ਸਾਲਾ ਅਤੇ 14 ਸਾਲਾ ਗੁਰੱਪ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਟੂਰਨਾਂਮੈਂਟ ਦਾ ਉਦਘਾਟਨ ਮਾਤਾ ਚਰਨਜੀਤ ਕੌਰ ਪਤਨੀ ਮਾਸਟਰ ਜਗਤਾਰ ਸਿੰਘ ਸਰਾਭਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਟੂਰਨਾਂਮੈਂਟ ਦੇ ਪਹਿਲ ਦਿਨ 40 ਸਾਲਾ ਖਿਡਾਰੀਆਂ ਦੀਆਂ 9 ਟੀਮਾਂ ਨੇ ਭਾਗ ਲਿਆ, ਜਿਸ ਵਿੱਚੋਂ ਰਾਏਕੋਟ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੱਖੋਵਾਲ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦੋਂ ਕਿ ਦੂਸਰੇ ਦਿਨ ਹੋਏ ਅੰਡਰ -14 ਦੀਆਂ 10 ਟੀਮਾਂ ਨੇ ਭਾਗ ਲਿਆ ਵਿੱਚ ਭੋਗੀਵਾਲ ਦੀ ਟੀਮ ਨੇ ਨਾਨਕਸਰ ਕਲੇਰਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਇਸ ਟੂਰਨਾਂਮੈਂਟ ਦਾ ਪਹਿਲਾ ਇਨਾਮ 40 ਸਾਲਾ ਗਰੁੱਪ ਵਿੱਚ 21000/- ਰੁਪਏ ਸਵ. ਰੂਬਲ ਸਿੰਘ ਸਰਾਭਾ ਦੀ ਯਾਦ ਵਿੱਚ ਮਾਤਾ ਚਰਨਜੀਤ ਕੌਰ ਵੱਲੋਂ ਦਿੱਤਾ ਗਿਆ। ਦੂਸਰਾ ਇਨਾਮ 17000/ਪ ਰੁਪਏ ਬਲਦੇਵ ਸਿੰਘ ਦੇਬੀ ਅਤੇ ਕੁਲਦੀਪ ਸਿੰਘ ਯੂਕੇ ਵੱਲੋਂ ਦਿੱਤਾ ਗਿਆ।ਜਦੋਂ ਕਿ ਅੰਡਰ-14 ਸਾਲਾ ‘ਚ 5100/-, 4100/- ਦੋਵੇਂ ਇਨਾਮ ਜਗਮੀਤ ਸਿੰਘ ਟੀਨੂੰ ਯੂਕੇ ਵੱਲੋਂ ਦਿੱਤੇ ਗਏ। ਇਸ ਮੌਕੇ ਟੂਰਨਾਂਮੈਂਟ ਦੇ ਬੈਸਟ ਖਿਡਾਰੀਆਂ ਨੂੰ ਗੁਰਦੀਪ ਸਿੰਘ ਖੋਸਾ ਅਤੇ ਜੱਸੂ ਖੋਸਾ ਵੱਲੋਂ 1100-1100 ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਂਮੈਂਟ ਦੇ ਦੂਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ। ਇਸ ਮੌਕੇ ਸ. ਖਾਲਸਾ ਨੇ ਖੇਡ ਪ੍ਰਬੰਧਕਾਂ ਨੂੰ ਟੂਰਨਾਂਮੈਂਟ ਦੀ ਵਧਾਈ ਦਿੰਦਿਆ ਕਿਹਾ ਕਿ ਖੇਡਾਂ ਸਿਰਫ ਜਿੱਤ ਤੇ ਹਾਰ ਦਾ ਮੈਦਾਨ ਨਹੀਂ ਹੁੰਦੀਆਂ, ਇਹ ਜ਼ਿੰਦਗੀ ਸਿਖਾਉਣ ਵਾਲਾ ਸਕੂਲ ਹੁੰਦੀਆਂ ਹਨ। ਜੋ ਖੇਡਦਾ ਹੈ, ਉਹ ਹਮੇਸ਼ਾਂ ਜਿੱਤਦਾ ਹੈ, ਕਿਉਂਕਿ ਖੇਡ ਮਨੁੱਖ ਨੂੰ ਅਨੁਸ਼ਾਸਨ, ਮੇਹਨਤ ਅਤੇ ਜੁੜਨਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੀ ਤੰਦਰੁਸ਼ਤੀ ਲਈ ਉਨ੍ਹਾਂ ਨੂੰ ਖੇਡਾਂ ਨਾਲ ਜਰੂਰ ਜੋੜੋ। ਇਸ ਮੌਕੇ ਜਗਮੇਲ ਸਿੰਘ ਰਾਜੂ, ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਸੁਖਬੀਰ ਸਿੰਘ ਰਾਏ, ਲਖਵੀਰ ਸਿੰਘ ਰਾਏ, ਪਰਮਿੰਦਰ ਸਿੰਘ ਮਿੰਟੂ ਵੱਲੋਂ ਮਾਤਾ ਚਰਨਜੀਤ ਕੌਰ, ਬਿਕਰਮਜੀਤ ਸਿੰਘ ਖਾਲਸਾ ਦਾ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਂਮੈਂਟ ਦੀ ਕੁਮੈਂਟਰੀ ਰਵਿੰਦਰ ਸਿੰਘ ਦੱਧਾਹੂਰ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਸਿੰਘ ਸਰਾਭਾ ਪੰਚ, ਜਸਵਿੰਦਰ ਸਿੰਘ ਜੱਸੀ, ਗੁਰਦੀਪ ਸਿੰਘ ਖੋਸਾ, ਅਮਰਪਾਲ ਸਿੰਘ ਗਰੇਵਾਲ, ਗੁਰਜੰਟ ਸਿੰਘ ਧਾਲੀਵਾਲ, ਗੁਰਦੀਪ ਸਿੰਘ ਦੀਪਾ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਨਿੰਦਾ ਗਰੇਵਾਲ, ਜੀਵਨ ਗੋਇਲ, ਮਨਦੀਪ ਸਿੰਘ ਢੇਸੀ, ਹਰਦੀਪ ਸਿੰਘ ਮਾਟਾ, ਚੈਨਾ ਰਾਏ, ਹੈਪੀ ਸਿੱਧੂ, ਸੰਦੀਪ ਸਿੰਘ ਸੋਨੀ ਬਾਬਾ, ਬਲਦੇਵ ਸਿੰਘ ਦੇਬੀ, ਦੇਵ ਨੰਗਲ ਤੋਂ ਇਲਾਵਾ ਕੇਸੀਐਫ ਅਕੈਡਮੀ ਦੇ ਸਾਰੇ ਖਿਡਾਰੀ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



