ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਹੋਵੇਗੀ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ : ਸ਼ਹੀਦ ਦੇ ਆਜਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ 1926 ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਪੂੰਜੀਪਤੀਆਂ ਦੇ ਜੂਲੇ ਵਿੱਚੋਂ ਆਜ਼ਾਦ ਕਰਵਾਉਣ ਲਈ ਲੁਧਿਆਣਾ ਵਿਖੇ ਜਨਵਾਦੀ ਨੌਜਵਾਨ ਸਭਾ ਦੀ ਸਥਾਪਨਾ 1980 ਨੂੰ ਕੀਤੀ ਗਈ ਜਿਸ ਦੇ ਪਹਿਲੇ ਪ੍ਰਧਾਨ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਸੋਰੀ ਲਾਲ ਬਣੇ ਕਸੋਰੀ ਲਾਲ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਫਾਂਸੀ ਦੇ ਸਾਥੀ ਸਨ ਜਿਨਾਂ ਦੀ ਉਮਰ ਛੋਟੀ ਹੋਣ ਕਾਰਨ ਇਹਨਾਂ ਦੀ ਸਜ਼ਾ ਰੱਦ ਹੋ ਗਈ ਪ੍ਰਧਾਨ ਬਣਨ ਤੋਂ ਬਾਅਦ ਕਸੋਰੀ ਲਾਲ ਜੀ ਨੇ ਜਨਵਾਦੀ ਨੌਜਵਾਨ ਸਭਾ ਵਿੱਚ ਕੰਮ ਕਰਦੇ ਹੋਏ ਨੌਜਵਾਨਾਂ ਨੂੰ ਸਮਰਾਏਦਾਰੀ ਦੇ ਵਿਰੁੱਧ ਸੰਘਰਸ਼ ਵਿੱਢਣ ਲਈ ਪ੍ਰੇਰਿਆ ਅਤੇ ਸਮਰਾਏਦਾਰੀ ਪ੍ਰਬੰਧ ਨੂੰ ਜੜੋਂ ਉਖਾੜਨ ਲਈ ਆਪਣੀ ਜ਼ਿੰਦਗੀ ਲਾ ਦਿੱਤੀ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਜਨਵਾਦੀ ਨੌਜਵਾਨ ਸਭਾ ਦੀ 46ਵੀਂ ਵਰੇਗੰਢ ਪਿੰਡ ਸਰਾਭਾ ਵਿਖੇ ਮਨਾਈ ਜਾਣੀ ਹੈ ਇਸ ਕਾਨਫਰੰਸ ਵਿੱਚ ਕਾਮਰੇਡ ਐਮਏ ਬੇਬੀ ਜਨਰਲ ਸਕੱਤਰ ਸੀਪੀਆਈਐਮ ਕਾਮਰੇਡ ਹਨਨ ਮੌਲਾ ਡਾਕਟਰ ਅਸ਼ੋਕ ਧਾਵਲੇ ਸਾਥੀ ਵਿਜੇ ਰਾਘਵਨ ਮੁੱਖ ਮੰਤਰੀ ਕੇਰਲਾ ਕਾਮਰੇਡ ਮੁਹੰਮਦ ਸਲੀਮ ਡੀ ਵਾਈ ਐਫਆਈ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮੁਹੰਮਦ ਸਲੀਮ ਡੀਵਾਈ ਐਫਆਈ ਦੇ ਜਨਰਲ ਸਕੱਤਰ ਵੀ ਸੰਬੋਧਨ ਕਰਨਗੇ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸੂਬਾ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਇਸ ਕਾਨਫਰੰਸ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਲਈ ਬੇਨਤੀ ਕੀਤੀ ਇਸ ਮੌਕੇ ਇਸ ਮੌਕੇ ਸੂਬਾ ਪ੍ਰਧਾਨ ਵਜੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਤਸਵੀਰ ਸਕੱਤਰ ਹਰਪਾਲ ਸਿੰਘ ਨੇ ਕਾਨਫਰੰਸ ਦੀ ਕਾਮਯਾਬੀ ਲਈ ਨੌਜਵਾਨਾਂ ਨੂੰ ਅਪੀਲ ਕੀਤੀ ਇਸ ਮੌਕੇ ਸੁਖਦੀਪ ਸਿੰਘ ਪ੍ਰਧਾਨ ਡੀਵਾਈ ਐਫਆਈ ਬਲਜੀਤ ਸਿੰਘ ਗਰੇਵਾਲ ਮਾਸਟਰ ਲਾਭ ਸਿੰਘ ਓਮ ਪ੍ਰਕਾਸ਼ ਅਕਾਲਗੜ੍ਹ ਗੁਰਮੀਤ ਸਿੰਘ ਜੌਹਲਾ ਕੁਲਦੀਪ ਸਿੰਘ ਜੌਹਲਾ ਗੁਰਮੀਤ ਸਿੰਘ ਤਲਵੰਡੀ ਹਰਜਿੰਦਰ ਸਿੰਘ ਗਰੇਵਾਲ ਨਾਨਕ ਸਿੰਘ ਜੌਹਲਾਂ ਹਰਦੇਵ ਸਿੰਘ ਢੇਸੀ ਮਾਸਟਰ ਮੁਖਤਿਆਰ ਸਿੰਘ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



