ਆਪਣੇ ਪਿਤਾ ਨੰਬਰਦਾਰ ਦਲਬੀਰ ਸਿੰਘ ਨੂੰ ਯਾਦ ਕਰਦਿਆਂ

(ਸਮਾਜ ਵੀਕਲੀ)

ਯਾਦਾਂ ਦੇ ਝਰੋਖੇ ਚੋਂ

ਜਿਓਂ ਜਿਓਂ ਦੀਵਾਲੀ ਨਜ਼ਦੀਕ ਆ ਰਹੀ ਹੈ ਤਿਉਂ ਤਿਉਂ ਪੁਰਾਣੇ ਜਖਮਾਂ ਚ ਇੱਕ ਚੀਸ ਜਿਹੀ ਉੱਠ ਰਹੀ ਹੈ।ਓਹ ਬੀਤੇ ਪਲ ਬਾਰ ਬਾਰ ਯਾਦ ਆ ਰਹੇ ਨੇ । ਓਸ ਵਕਤ ਮੇਰੀ ੳਮਰ 16 ਸਾਲ ਸੀ ਤੇ ਬਾਕੀ ਸਾਰੇ ਭੈਣ ਭਰਾ ਮੇਰੇ ਤੋਂ ਛੋਟੇ ਸਨ ।ਅੱਜ ਤੋਂ 31 ਸਾਲ ਪਹਿਲਾ ਦੀ ਘਟਨਾ ਹੈ ।ਪਿੰਡ ਪੰਡੋਰੀ ਮਹਿਮਾ ਜਿਲਾ ਅੰਮਿ੍ਤਸਰ। 2 ਨਵੰਬਰ 1986 ਦਿਵਾਲੀ ਤੋਂ ਅਗਲਾ ਦਿਨ ਸਾਰਾ ਪਰਿਵਾਰ ਖੁਸ਼ੀ ਖੁਸੀ ਟੇਲੀਵਿਜਨ ਦੇਖ ਰਿਹਾ ਸੀ।ਫਿਲਮ ਵੀ ਕੋਈ ਹਾਸੇ ਵਾਲੀ ਸੀ।।ਅਚਾਨਕ ਬਾਹਰ ਤੋਂ ਇੱਕ ਅਵਾਜ ਆਉਂਦੀ ਹੈ ਕਿ ਸਰਦਾਰ ਜੀ ! ਸਰਦਾਰ ਜੀ ! ਅਵਾਜ ਸੁਣ ਮੈ ਬਾਹਰ ਆਈ ।ਥੋੜਾ ਹਨੇਰਾ ਹੋਣ ਕਾਰਨ ਪਤਾ ਨਾ ਲੱਗਾ ਕਿ ਕੌਣ ਹੈ ।

ਮੈ ਪਿਤਾ ਜੀ (ਸ੍ਰ ਦਲਵੀਰ ਸਿੰਘ ਨੰਬਰਦਾਰ) ਨੂੰ ਕਿਹਾ ਕਿ ਭਾਜੀ ਤੁਹਾਨੂੰ ਬਾਹਰ ਕੋਈ ਸੱਦਦਾ ਹੈ ।ਕਿਉ ਕਿ ਅਸੀਂ ਪਿਤਾ ਜੀ ਨੂੰ ਲਾਡ ਵਿੱਚ ਭਾਜੀ ਕਹਿ ਕੇ ਬੁਲਾਉਂਦੇ ਸੀ।ਪਿਤਾ ਜੀ ਓਹਨਾ ਦੀ ਗੱਲ ਸੁਣਨ ਲਈ ਬਾਹਰ ਆਏ ਅਸੀਂ ਦੋਵੇਂ ਭੈਣ ਭਰਾ( ਮੇਰਾ ਛੋਟਾ ਵੀਰ ਅਤਮਦੇਵ ) ਨਾਲ ਹੀ ਅ ਗਏ । ਪਿਤਾ ਜੀ ਨੇ ਕਿਹਾ ਹਾਂਜੀ ਕੌਣ ਹੈ । ਅਵਾਜ ਦੇਣ ਵਾਲੇ ਨੇ ਕਿਹਾ ਕਿ ਤੁਹਾਨੂੰ ਸਰਦਾਰ ਬੁਲਾਅ ਰਿਹਾ ਹੈ ।ਪਿਤਾ ਨੇ ਜਿਓਂ ਹੀ ਗੇਟ ਤੋਂ ਬਾਹਰ ਪੈਰ ਰੱਖਿਆ ਤਾਂ ਹੈ ਬਾਹਰ ਖੜ੍ਹੇ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ।ਪਹਿਲੀ ਗੋਲ਼ੀ ਪਿਤਾ ਜੀ ਦੇ ਚੂਲੇ ਚ ਲੱਗੀ ।ਤੇ ਓਹ ਡਿੱਗ ਪਏ ।ਏਨੇ ਨੂੰ ਮੇਰੀ ਮਾਂ ਵੀ ਬਾਹਰ ਅਾ ਗਈ ਤੇ ਹਮਲਾਵਰਾਂ ਨੂੰ ਗਾਲ਼ਾਂ ਦੇਣ ਲੱਗ ਪਈ ।ਕਿ ਅਸਾਂ ਤੁਹਾਡਾ ਕੀ ਵਗਾੜਿਆ ਹੈ ਚੰਦਰਿਓ !ਤੁਸੀ ਗਓ ਹੱਤਿਆ ਕੀਤੀ ਹੈ ।ਤੁਹਾਡਾ ਕਿਤੇ ਭਲਾ ਨਹੀਂ ਹੋਏਗਾ ।ੁਰਿਵਾਰ ਦੇ ਹਾਸੇ ਵੈਣਾਂ ਵਿੱਚ ਬਦਲ ਗਏ।

ਮੇਰੇ ਪਿਤਾ ਜੀ ਡਿੱਗੇ ਹੋਏ ਵੀ ਮਾਂ ਨੂੰ ਹੌਸਲਾ ਦੇ ਰਹੇ ਸਨ ਕਿ ਮੈਨੂੰ ਕੁੱਝ ਨਹੀਂ ਹੋਇਆ।ਏਨੇ ਨੂੰ ਦੂਜੇ ਨੌਜਵਾਨ ਨੇ ਗਾਲ਼ ਕਢਦੇ ਹੋਏ ਕਿਹਾ ਕਿ ਅਜੇ ਜਿਓਦਾ ਹੈ ਮਾਰੋ ਇਸਨੂੰ ਤੇ ਲਗਾਤਾਰ ਫਾਇਰਿੰਗ ਕਰ ਦਿੱਤੀ ।ਜਿਸ ਦੇ ਤਹਿਤ ਪਿਤਾ ਜੀ ਇੱਕ ਪੁੜਪੜੀ ਚ ਦੋ ਗੋਲੀਆਂ ਛਾਤੀ ਚ ਲਗੀਆਂ ।ਤੇ ਮੈ ਰੋਂਦੀ ਰੋਂਦੀ ਬਾਹਰ ਫਿਰਨੀ ਵੱਲ ਦੌੜ ਗਈ ਤੇ ਜਾ ਕੇ ਕਿਸੇ ਦੇ ਘਰ ਵੜ ਗਈ ਜੋ ਰਿਸਤੇਦਾਰੀ ਚੋ ਮਾਸੀ ਲਗਦੀ ਵੀ ਲੱਗਦੀ ਸੀ। ਮੈੰ ਬੜੇ ਤਰਲੇ ਪਾਏ ਕਿ ਮੇਰੇ ਪਿਤਾ ਜੀ ਨੂੰ ਮਾਰ ਦਿੱਤਾ ਕਿਸੇ ਨੇ ਪਰ ਓਹਨਾ ਚੋ ਮੇਰੇ ਨਾਲ ਕੋਈ ਨਹੀਂ ਆਇਆ ਮੇਰੇ ਨਾਲ । ਉੱਥੋਂ ਰੋਂਦੀ ਹੋਈ ਮੈ ਫਿਰ ਵਾਪਿਸ ਘਰ ਅਾ ਗਈ ।

ਮੇਰੇ ਆਉਣ ਤੱਕ ਪਿਤਾ ਜੀ ਨੂੰ ਮੰਝੀ ਤੇ ਪਾਇਆ ਹੋਇਆ ਸੀ । ਮਾਂ ਛੋਟੀਆਂ ਦੋ ਭੈਣਾਂ ਤੇ ਨਿੱਕਾ ਵੀਰ ਰੋ ਰਹੇ ਸੀ ਸਾਰੇ ।ਮੈੰ ਜੱਦ ਪਿਤਾ ਜੀ ਦੀ ਬਾਹ ਫੜਕੇ ਦੇਖੀ ਤਾਂ ਦੇਖਾ ਕਿ ਨਬਜ਼ ਚਲਦੀ ਹੈ ।ਓਸੇ ਵਕਤ ਪਿਤਾ ਜੀ ਨੇ ਜੀਭ ਬਾਹਰ ਕੱਢੀ।ਮੈ ਸੋਚਿਆ ਸ਼ਾਇਦ ਮਜਾਕ ਵਿੱਚ ਮੈਨੂੰ ਜੀਭ ਦਿਖਾਅ ਰਹੇ ਨੇ ਓਹਨਾ ਦੀ ਆਦਤ ਸੀ ਸਾਨੂੰ ਕਈ ਵਾਰ ਇਸ ਤਰ੍ਹਾਂ ਜੀਭ ਦਿਖਾਇਆ ਕਰਦੇ ਸਨ ਪਰ ਕਿੱਥੇ ? ਓਹ ਕਿਸਮਤ ਸਾਡੇ ਨਾਲ ਮਜਾਕ ਕਰ ਗਈ ।

ਪ੍ਰਾਣ ਪੰਖੇਰੂ ਉਡ ਚੁੱਕੇ ਸਨ ।ਸਾਡਾ ਹੱਸਦਾ ਵੱਸਦਾ ਪਰਿਵਾਰ ਉੱਜੜ ਚੁੱਕਾ ਸੀ ।ਮੇਰੇ ਪਿਤਾ ਜੀ ਸਰਬੱਤ ਦਾ ਭਲਾ ਲੋਚਨ ਵਾਲੇ ਪਿੰਡ ਗੰਦੀ ਰਾਜਨੀਤੀ ਦੇ ਭੇਂਟ ਚੜ੍ਹ ਗਏ।ਓਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਨਜਦੀਕੀ ਸੇਵਕਾਂ ਚੋ ਸਨ।ਸਾਨੂੰ ਤਾ ਚਿੱਤ ਚੇਤਾ ਵੀ ਨਹੀ ਸੀ ਕਿ ਸਾਡੇ ਨਾਲ ਵੀ ਅਜਿਹਾ ਕੁੱਝ ਵਾਪਰ ਸਕਦਾ ਹੈ। ਪਰ ਪਿੰਡ ਦੇ ਸ਼ਰਾਰਤੀ ਲੋਕਾਂ ਨੇ ਇਸ ਘਟਨਾ ਨੂੰ ਖਾੜਕੂਵਾਦ ਨਾਲ ਜੋੜ ਦਿੱਤਾ ਜਦ ਕਿ ਪਿੰਡ ਦੇ ਹੀ ਇੱਕ ਲੁਟੇਰੇ ਨੇ ਕਿਸੇ ਦੇ ਕਹਿਣ ਤੇ ਇਸ ਕਾਰੇ ਨੂੰ ਅੰਜਾਮ ਦਿੱਤਾ ਸੀ ।

ਮੇਰੇ ਪਿਤਾ ਜੀ 1985 ਬਣੀ ਸ੍ਰ ਸੁਰਜੀਤ ਸਿੰਘ ਬਰਨਾਲਾ ਸਰਕਾਰ ਦੇ ਸਿੱਖਿਆ ਮੰਤਰੀ ਸ੍ਰ ਸੁਖਜਿੰਦਰ ਸਿੰਘ ਦੇ ਪੀ ਏ ਸਨ ।ਜਿੰਨਾ ਓਸ ਵਕਤ ਸਾਕਾ ਨੀਲਾ ਤਾਰਾ ਦੇ ਰੋਸ ਚ ਅਸਤੀਫਾ ਦੇ ਦਿੱਤਾ ਸੀ ।ਬੇਸ਼ੱਕ ਸਾਡੇ ਪਿਤਾ ਜੀ ਪਿੰਡ ਦੀ ਗੰਦੀ ਸਿਆਸਤ ਦਾ ਸ਼ਿਕਾਰ ਹੋ ਗਏ,ਪਰੰਤੂ ਉਹ ਮਰਦੇ ਦਮ ਤੱਕ ਸੰਤ ਭਿੰਡਰਾਂ ਵਾਲ਼ਿਆਂ ਦੀ ਸੋਚ ਨੂੰ ਸਮੱਰਪਿਤ ਰਹੇ।ਉਹ ਅਕਸਰ ਹੀ ਗੱਲਵਾਤਾਂ ਵਿੱਚ ਸੰਤਾਂ ਦੀ ਕੀਤੀ ਸੰਗਤ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਸਨ।

ਅੱਜ ਇਸ ਘਟਨਾ ਨੂੰ ਭਾਵੇਂ 31 ਸਾਲ ਬੀਤ ਗਏ ਨੇ ਪਰ ਜਦੋਂ ਦੀਵਾਲੀ ਦਾ ਦਿਨ ਆਉਂਦਾ ਤਾਂ ਮਨ ਉਦਾਸ ਹੋ ਜਾਂਦਾ ਹੈ ਤੇ ਮੈ ਮੇਰੇ ਪਿਤਾ ਜੀ ਸ੍ਰ ਦਲਵੀਰ ਸਿੰਘ ਨੰਬਰਦਾਰ ਦੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲ਼ਿਆਂ ਨਾਲ ਫੋਟੋ ਨੂੰ ਸਾਹਮਣੇ ਰੱਖ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੀ ਹਾਂ।

ਨਿਰਮਲ ਕੌਰ ਕੋਟਲਾ
ਪਿੰਡ ਕੋਟਲਾ ਮਝੇਵਾਲ
ਡਾਕ ਕੋਟਲਾ ਸੁਲਤਾਨ ਸਿੰਘ ।
ਜਿਲਾ ਅੰਮ੍ਰਿਤਸਰ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਢਾ ਬਾਪ
Next articleਸੱਚ ਕੋਈ ਸੁਣਨਾ ਚਾਹੁੰਦਾ ਨਈਂ