ਧਾਰਮਿਕ ਟ੍ਰੈਕ “ਡੋਲਣ ਨਹੀਂ ਦਿੰਦਾ”ਨਾਲ ਆਗਮਨ ਪੁਰਬ ਤੇ ਗਾਇਕਾ ਸ਼ੈਲੀ ਬੀ ਭਰੇਗੀ ਹਾਜ਼ਰੀ – ਰਾਮ ਭੋਗਪੁਰੀਆ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਹਰਿ ਹਰਿ ਸੋਹੰ ਜੈ ਗੁਰਦੇਵ – ਧੰਨ ਗੁਰਦੇਵ ਦੇ ਨਾਅਰੇ ਜੈਕਾਰੇ  ਲਾਉਂਦਿਆਂ ਸੰਗਤਾਂ ਖੁਸ਼ੀ ਵਿੱਚ ਝੂੰਮਣ ਲੱਗ ਗਈਆਂ ਹਨ। ਆਰ ਜੇ ਬੀਟਸ ਭਗਤੀ ਚੈਨਲ ਅਤੇ ਰਾਮ ਭੋਗਪੁਰੀਆ ਵਲੋਂ ਟ੍ਰੈਕ” ਡੋਲਣ ਨਹੀਂ ਦਿੰਦਾ” ਟਾਈਟਲ ਹੇਠ ਸ਼ੈਲੀ ਬੀ ਦਾ ਸਿੰਗਲ ਟਰੈਕ ਮਾਰਕੀਟ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਜਿਸ ਦਾ ਪੋਸਟਰ ਸੋਸ਼ਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਤੇ ਆਰ ਜੇ ਬੀਟਸ ਵਲੋਂ ਪ੍ਰਮੋਸ਼ਨ ਲਈ ਪਾ ਦਿੱਤਾ ਗਿਆ। ਇਸ ਟ੍ਰੈਕ ਨੂੰ ਆਪਣੀ ਖੂਬਸੂਰਤ ਆਵਾਜ਼ ਵਿੱਚ ਸ਼ੈਲੀ ਬੀ ਨੇ ਭਗਤੀ ਭਾਵ ਨਾਲ ਗਾਕੇ ਸੰਗਤ ਤੱਕ ਆਪਣੀ ਹਾਜ਼ਰੀ ਪਹੁੰਚਾਈ ਹੈ । ਰਾਮ ਭੋਗਪੁਰੀਆ ਪ੍ਰੋਡਿਊਸਰ ਨੇ ਇਸ ਟ੍ਰੈਕ ਸੰਬੰਧੀ ਦੱਸਿਆ ਕਿ ਇਸ ਦਾ ਵੀਡੀਓ ਬਾਬਾ ਕਮਲ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਟ੍ਰੈਕ ਨੂੰ ਸਤਪਾਲ ਖਾਨਪੁਰੀ ਨੇ ਕਲਮਬੱਧ ਕੀਤਾ ਹੈ । ਸਾਬੀ ਐਮ ਕੇਡੀ ਨੇ ਇਸ ਦਾ ਮਿਊਜਿਕ ਤਿਆਰ ਕੀਤਾ ਹੈ ।ਬੰਨੀ ਸ਼ਰਮਾ ਇਸ ਪ੍ਰੋਜੈਕਟ ਦੇ ਮੁੱਖ ਆਧਾਰ ਹਨ। ਮੁਨੀਸ਼ ਠੁਕਰਾਲ ਇਸ ਟ੍ਰੈਕ ਦੇ ਐਡੀਟਰ ਹਨ ਅਤੇ ਇਸ ਟ੍ਰੈਕ ਨੂੰ ਆਰ ਜੇ ਬੀਟਸ ਦੇ ਮਾਧਿਅਮ ਰਾਹੀਂ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਆਸ ਹੈ ਕਿ “ਡੋਲਣ ਨਹੀਂ ਦਿੰਦਾ” ਰਾਹੀਂ ਸ਼ੈਲੀ ਬੀ ਦੀ ਗਾਇਕੀ ਸੰਗਤਾਂ ਵਿੱਚ ਪ੍ਰਵਾਨ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਬਘਰੌਲ ਅਤੇ ਦਿੜਬਾ ਬਹੁਜਨ ਸਮਾਜ ਪਾਰਟੀ ਦੇ ਸਾਥੀ ਡੀ ਸੀ ਸੰਗਰੂਰ ਨੂੰ ਮਿਲੇ
Next article‘ਵਰਤਮਾਨ ਸਮੇਂ ਦੇ ਵਰਤਾਰੇ ਦਾ ਚਿਤਰਨ ਹੈ ‘ਰਾਵਣ ਹੀ ਰਾਵਣ’