ਨਤੀਜਾ

(ਸਮਾਜ ਵੀਕਲੀ)

ਦੇਖੋ ਹੁਣ ਅੱਗੇ ਕੀ ਏ ਹੁੰਦਾ
ਅਸੀਂ ਤੇ ਬਟਨ ਦਬਾ ਆਏ ਹਾਂ
ਹੁਣ ਹੱਕ ਤੇ ਕਰਮਾਂ ਨਾਲ ਹੀ ਮਿਲਣੇ
ਬਸ ਉਂਗਲ ਕਾਲੀ ਕਰਵਾ ਆਏ ਹਾਂ

ਇਹਨਾਂ ਟੁੱਟ ਪੈਣੀਆਂ ਵੋਟਾਂ ਨੇ
ਕਈਆਂ ਦੇ ਸਿਰ ਪੜਵਾਏ ਨੇ
ਕਈ ਨੋਟਾਂ ਨਾਲ ਰਜਾਏ ਨੇ
ਕਈ ਦਾਰੂ ਨਾਲ ਨਵਾਏ ਨੇ
…. ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ
ਅਸੀਂ ਫੇਰ ਵੀ ਫਰਜ ਨਿਭਾ ਆਏ ਹਾਂ…
ਦੇਖੋ ਹੁਣ ਅੱਗੇ ਕੀ ਏ ਹੁੰਦਾ
ਅਸੀਂ ਤੇ ਬਟਨ ਦਬਾ ਆਏ ਹਾਂ!!

ਕਦੇ ਟੈਂਪੂ ਤੇ, ਕਦੇ ਰਿਕਸ਼ੇ ਤੇ
ਤਰਾਂ-ਤਰਾਂ ਦੇ ਗਾਣੇ ਵੱਜਦੇ ਸੀ
ਸੱਭ ਚੁੱਪ ਚਪੀਤੇ ਬਹਿ ਜਾਣਾ
ਜਿਹੜੇ ਉੱਚੀ ਉੱਚੀ ਗੱਜਦੇ ਸੀ
…. ਜਿੱਤਣ ਵਾਲਾ ਪਾਊ ਲੂਡੀਆਂ
ਅਸੀਂ ਦੂਜਿਆਂ ਨੂੰ ਹਰਾ ਆਏ ਹਾਂ…
….ਦੇਖੋ ਹੁਣ ਅੱਗੇ ਕੀ ਏ ਹੁੰਦਾ
ਅਸੀਂ ਤੇ ਬਟਨ ਦਬਾ ਆਏ ਹਾਂ….

ਹੁਣ ਹੱਕ ਤੇ ਕਰਮਾਂ ਨਾਲ ਹੀ ਮਿਲਣੇ
ਬਸ ਉਂਗਲ ਕਾਲੀ ਕਰਵਾ ਆਏ ਹਾਂ!!

ਸਰਬਜੀਤ ਕੌਰ ਹਾਜੀਪੁਰ

 

 

 

 

 

 

ਸ਼ਾਹਕੋਟ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਮੁਖੀ ਦੇ ਵਾਰਿਸ
Next articleਪੰਜਾਬੀ ਮਾਂ ਬੋਲੀ ਦਿਵਸ….