*ਪਿੰਡ ਤੇਹਿੰਗ ਦੇ ਮੇਲੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਨੂੰ ਕੀਤਾ ਗਿਆ ਸਨਮਾਨਿਤ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਕਰੀਬੀ ਪਿੰਡ ਤੇਹਿੰਗ ਵਿਖੇ ਸਥਿਤ ਲੱਖ ਦਾਤਾ ਪੀਰ ਦੇ ਦਰਬਾਰ ਵਿਖੇ ਪ੍ਰਧਾਨ ਪ੍ਰੇਮ ਬਹਾਦਰ ਸੋਨੂੰ ਦੀ ਅਗਵਾਈ ਹੇਠ ਗੱਦੀਨਸ਼ੀਨ ਬਾਬਾ ਘੁੱਗਾ ਸ਼ਾਹ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਜਿੰਦਰ ਸੰਧੂ ਫਿਲੌਰ ਆਪਣੀ ਟੀਮ ਸਮੇਤ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਰਜਿੰਦਰ ਸੰਧੂ ਨੇ ਕਿਹਾ ਕਿ ਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਏਕਤਾ ਤੇ ਸਾਂਝੀਵਾਲਤਾ ਦਾ ਸਬੂਤ ਹਨ | ਉਨਾਂ ਅੱਗੇ ਕਿਹਾ ਕਿ ਪਹਿਲਾਂ ਤਾਂ ਮੈਂ ਜਾਤ ਪਾਤ ਤੇ ਧਰਮ ਨੂੰ ਮੰਨਦਾ ਨਹੀਂ ਹਾਂ, ਪ੍ਰੰਤੂ ਜੇਕਰ ਸਾਡੀ ਕੋਈ ਜਾਤ ਤੇ ਧਰਮ ਹੋਣਾ ਚਾਹੀਦਾ ਹੈ ਤਾਂ ਉਹ ਹੈ ਸਿਰਫ ਮਾਨਵਤਾ | ਰਜਿੰਦਰ ਸੰਧੂ ਨੇ ਅੱਗੇ ਕਿਹਾ ਕਿ ਸਾਨੂੰਸਿਰਫ ਆਪਣੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਸ੍ਰੀ ਰਜਿੰਦਰ ਸੰਧੂ ਨੂੰ ਸਿਪੋਰਾਓ ਪਹਿਨਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ



