*ਪਿੰਡਾਂ ਦਾ ਗੰਦਾ ਪਾਣੀ ਨੈਸ਼ਨਲ ਹਾਈਵੇ ਤੇ ਪੈਣਾ ਬੰਦ ਕਰਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਐਸ ਡੀ ਐਮ ਫਿਲੌਰ ਤੇ ਬੀ ਡੀ ਪੀ ਓ ਫਿਲੌਰ ਨੂੰ ਲਿਖਿਆ ਪੱਤਰ।*ਮਸਲਾ ਜਲਦ ਹੱਲ ਨਾ ਹੋਇਆ ਤਾਂ ਹੋਵੇਗਾ ਸੰਘਰਸ਼:- ਆਗੂ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਬੀਤੇ ਦਿਨੀਂ ਲੋਕ ਮਸਲਿਆਂ ਦੇ ਹੱਲ ਵਾਸਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਨਵਾ ਸ਼ਹਿਰ ਰੋਡ ਫਿਲੌਰ ਤੋਂ ਲੁਧਿਆਣਾ ਟਰੈਫਿਕ ਜਾਣ ਸਮੇਂ ਹੋ ਰਹੇ ਖੂਨੀ ਹਾਦਸਿਆਂ ਬਾਰੇ, ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੇ ਮਸਲੇ ਹੱਲ ਕਰਨ ਸਬੰਧੀ ਮੰਗਾਂ ਮੁੱਖ ਤੌਰ ਤੇ ਕੀਤੀਆਂ ਗਈਆਂ ਸਨ। ਇਸ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਸੰਬੰਧਤ ਅਧਿਕਾਰੀਆਂ ਨੂੰ ਸਰਵੇਖਣ ਕਰਨ ਲਈ ਹਾਈਵੇ ਅਥਾਰਟੀ ਦੀ ਇੱਕ ਟੀਮ ਫਿਲੌਰ ਵਿਖੇ ਮੌਕ਼ਾ ਵੇਖਣ ਆਈ, ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਰਾਮਜੀ ਦਾਸ ਗੰਨਾ ਪਿੰਡ,ਡਾਕਟਰ ਸੰਦੀਪ ਕੁਮਾਰ , ਕਰਨੈਲ ਫਿਲੌਰ, ਜਸਵੰਤ ਬੋਧ ਨੇ ਹਾਈਵੇਅ ਅਥਾਰਟੀ ਦੇ ਅਫ਼ਸਰਾਂ ਨੂੰ ਦੱਸਿਆ ਕੀ ਇਸ ਖੂਨੀ ਕੱਟ ਕਾਰਨ ਅਨੇਕਾਂ ਹਾਦਸੇ ਹੋ ਚੁੱਕੇ ਹਨ ਤੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਆਏ ਹੋਏ ਅਫ਼ਸਰਾਂ ਨੇ ਮੰਚ ਦੇ ਆਗੂਆਂ ਦਾ ਪੱਖ ਧਿਆਨ ਨਾਲ ਸੁਣਿਆ ਤੇ ਸਹੀ ਰਿਪੋਰਟ ਬਣਾ ਕੇ ਭੇਜਣ ਦੀ ਗੱਲ ਕਹੀ। ਇਸ ਮੌਕੇ ਅਫ਼ਸਰਾਂ ਨੇ ਦਸਿਆ ਕਿ ਗੰਦੇ ਪਾਣੀ ਦੀ ਨਿਕਾਸੀ (ਰਾਮਗੜ੍ਹ) ਬਾਰੇ ਉਹਨਾਂ ਵਲੋਂ ਐਸ ਡੀ ਐਮ ਫਿਲੌਰ ਤੇ ਬੀ ਡੀ ਪੀ ਓ ਫਿਲੌਰ ਨੂੰ ਵੀ ਪੱਤਰ ਲਿਖਿਆ ਹੈ ਕਿ ਨੈਸ਼ਨਲ ਹਾਈਵੇ ਤੇ ਪਿੰਡਾ ਦਾ ਪੈਂਦਾ ਪਾਣੀ ਤਰੁੰਤ ਬੰਦ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਨੂਰ ਮਹਿਲ ਰੋਡ ਫਿਲੌਰ ਤੋਂ ਜਲੰਧਰ ਹਾਈਵੇਅ ਰੋਡ ਤੇ ਰਾਮਗੜ੍ਹ ਪਿੰਡ ਦੇ ਨੁੱਕਰ ਕੋਲੋਂ ਜਿਹੜਾ ਕੱਟ ਦਿੱਤਾ ਗਿਆ ਦੇ ਕਾਰਨ ਵੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਵਿੱਚ ਵੀ ਸੁਧਾਰ ਕੀਤਾ ਜਾਵੇ ਤਾਂ ਕਿ ਆਵਾਜਾਈ ਵਿੱਚ ਪੈਂਦੇ ਵਿਘਨ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਅਫ਼ਸਰਾਂ ਦੀ ਟੀਮ ਵੱਲੋਂ ਸਕਾਰਾਤਮਕ ਰਵਈਆ ਅਨੁਸਾਰ ਰਿਪੋਰਟ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਉਣ ਦਾ ਵਾਅਦਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



