HOME ਪੰਜਾਬੀ ਫਿਲਮ ਲਾਹੌਰੀਏ ਦੇ ਮਸ਼ਹੂਰ ਅਦਾਕਾਰ ਸੁਰੇਸ਼ ਪੰਡਿਤ ਦਾ ਦਿਹਾਂਤ 

ਪੰਜਾਬੀ ਫਿਲਮ ਲਾਹੌਰੀਏ ਦੇ ਮਸ਼ਹੂਰ ਅਦਾਕਾਰ ਸੁਰੇਸ਼ ਪੰਡਿਤ ਦਾ ਦਿਹਾਂਤ 

4

ਸੁਰੇਸ਼ ਪੰਡਿਤ ਦੇ ਪੁੱਤਰ ਵਿਭੂ ਪੰਡਿਤ ਨੇ ਚਿਤਾ ਨੂੰ ਦਿੱਤੀ ਅਗਨੀ : ਨਿਰਦੇਸ਼ਕ ਜਗਦੀਸ਼ ਸਚਦੇਵਾ 

 ਜਲੰਧਰ  (ਸਮਾਜ ਵੀਕਲੀ)   ( ਬਲਦੇਵ ਸਿੰਘ ਬੇਦੀ ) ਅੰਮ੍ਰਿਤਸਰ ਦੇ ਜੰਮਪਲ ਪ੍ਰਸਿੱਧ ਅਦਾਕਾਰ ਤੇ ਰੰਗਮੰਚ ਦੇ ਸੀਨੀਅਰ ਰੰਗਕਰਮੀ ,ਨਾਟ ਨਿਰਦੇਸ਼ਕ ਸੁਰੇਸ਼ ਪੰਡਿਤ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੁਰੇਸ਼ ਪੰਡਿਤ ਦੇ ਦਿਹਾਂਤ ਦੀ ਖਬਰ ਨਾਲ  ਅੰਮ੍ਰਿਤਸਰ ਦੇ ਰੰਗਕਰਮੀਆਂ ਤੇ ਫਿਲਮ ਜਗਤ ਦੇ ਵਿੱਚ ਇੱਕ ਸੋਗ ਦੀ ਲਹਿਰ ਛਾਈ ਹੋਈ ਹੈ ! ਦੱਸ ਦਈਏ ਕਿ ਸੁਰੇਸ਼ ਪੰਡਿਤ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਅੱਜ ਸੋਸ਼ਲ ਮੀਡਿਆ ਤੇ ਨਸ਼ਰ ਹੋਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ !
ਸੁਰੇਸ਼ ਪੰਡਿਤ ਦੇ ਦਿਹਾਂਤ ਤੋਂ ਬਾਅਦ ਅੱਜ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਨ੍ਹਾਂ ਦੇ ਸਪੁੱਤਰ ਵਿਭੂ ਪੰਡਿਤ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਭੇਟ ਕੀਤੀ ਅਤੇ ਸੁਰੇਸ਼ ਪੰਡਿਤ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ, ਨੂੰਹ ਤੇ ਪੋਤਰਾ ਛੱਡ ਗਏ ਹਨ !  ਨਾਟ ਨਿਰਦੇਸ਼ਕ ਜਗਦੀਸ਼ ਸਚਦੇਵਾ ਹੋਰਾਂ ਦੱਸਿਆ ਕਿ ਅੰਮ੍ਰਿਤਸਰ ਦੇ ਰੰਗਮੰਚ ਦਾ ਇੱਕ ਅਨਮੋਲ ਹੀਰਾ ਸਾਨੂੰ ਸਦਾ ਦੇ ਲਈ ਵਿਛੋੜਾ ਦੇ ਗਿਆ ਹੈ ਜੋ ਰੰਗਮੰਚ ਦੇ ਕਲਾਕਾਰ ਕਦੇ ਵੀ ਨਹੀਂ ਭੁੱਲ ਸਕਦੇ ! ਸੁਰੇਸ਼ ਪੰਡਿਤ ਹੋਰ ਨੇ ਫਿਲਮ ਇੰਡਸਟਰੀ ਦੇ ਵਿੱਚ ਅਤੇ ਰੰਗਮੰਚ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ! ਪੋਲੀਵੁੱਡ ਦੀ ਪ੍ਰਸਿੱਧ ਫਿਲਮ ਲਾਹੌਰੀਏ ਵਿੱਚ ਪੰਜਾਬੀ ਫ਼ਿਲਮ ਦੇ ਵਿੱਚ ਦਾਦਾ ਦਾ ਰੋਲ ਜੋ ਕੀਤਾ ਸੀ ਅੱਜ ਵੀ ਸਾਰੀ ਦੁਨੀਆ ਉਸ ਕਿਰਦਾਰ ਨੂੰ ਪਸੰਦ ਕਰਦੀ ਹੈ  ਅੱਜ ਸੁਰੇਸ਼ ਪੰਡਿਤ ਜੀ ਦੇ ਸਸਕਾਰ ਤੇ ਆਪਣਾ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰੰਗਮੰਚ ਅਦਾਕਾਰਾ ਜਤਿੰਦਰ ਕੌਰ, ਹਰਦੀਪ ਗਿੱਲ, ਗੁਲਸ਼ਨ ਸੱਗੀ, ਯੋਗੇਸ਼ ਕਪੂਰ, ਸ਼ਾਮ ਅਰੋੜਾ, ਕਹਾਣੀਕਾਰ ਦੀਪ ਦਵਿੰਦਰ, ਸੀਨੀਅਰ ਪੱਤਰਕਾਰ ਮਨਮੋਹਨ ਸਿੰਘ, ਨਿਰਦੇਸ਼ਕ ਅਮਰਪਾਲ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਏਕਤਾ ਤੇ ਸਾਂਝੀਵਾਲਤਾ ਦੇ ਸਬੂਤ-ਰਜਿੰਦਰ ਸੰਧੂ ਫਿਲੌਰ
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਅਧਿਆਪਕਾਂ ਲਈ ਵਰਕਸ਼ਾਪ