ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 25 ਦਿਸੰਬਰ 1927 ਨੂੰ ਅੱਜ ਦੇ ਦਿਨ ਬਾਬਾ ਸਾਹਿਬ ਡਾ ਅੰਬੇਡਕਰ ਨੇ ਜਾਤੀਵਾਦ ਤੇ ਅਸਮਾਨਤਾ ਨਾਲ ਭਰੀ ਕਿਤਾਬ ਮਨੂਸਮ੍ਰਿਤੀ ਨੂੰ ਜਨਤਕ ਰੂਪ ਦੇ ਵਿਚ ਸਾੜਿਆ ਸੀ।ਇਹ ਓਹੀ ਕਿਤਾਬ ਹੈ ਜਿਸਨੇ ਜਿਹੜੀ ਭਾਰਤੀ ਖਿੱਤੇ ਵਿਚ ਇਕ ਵੱਡੀ ਜਨਸੰਖਿਆ ਖ਼ਾਸ ਤੌਰ ਤੇ ਔਰਤਾਂ ਤੇ ਅਛੂਤ ਵਰਗਾਂ ਨੂੰ ਇਨਸਾਨ ਦਾ ਦਰਜਾ ਨਹੀਂ ਦਿੱਤਾ,ਬਲਕਿ ਜਾਨਵਰਾਂ ਤੋਂ ਬਦਤਰ ਜਿੰਦਗੀ ਜਿਊਣ ਲਈ ਮਜ਼ਬੂਰ ਕੀਤਾ। ਅਸਮਾਨਤਾ,ਜਾਤੀਵਾਦ ਤੇ ਅੰਧਵਿਸ਼ਵਾਸਾਂ ਵਿਰੁੱਧ ਲੜਾਈ ਵਿਚ ਅੱਜ ਦਾ ਦਿਨ ਹਮੇਸ਼ਾ ਯਾਦ ਕੀਤਾ ਜਾਵੇਗਾ।ਤੁਹਾਨੂੰ ਸਭ ਨੂੰ ਮਨੂਸਮ੍ਰਿਤੀ ਦਹਿਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਗੱਲਾਂ ਸੁਰਜੀਤ ਝੰਡੇਰ ਜੀ ਨੇ ਕਹੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly