(ਸਮਾਜ ਵੀਕਲੀ)
ਧਰਮ ਦਿਖਾਵੇ ਦਾ ਨਹੀਂ ਹੋਣਾ ਚਾਹੀਦਾ,
ਬੰਦਾ ਹੋਣਾ ਚਾਹੀਦਾ ਸੱਚਾ-ਸੁੱਚਾ ਧਰਮੀ।
ਅੰਮ੍ਰਿਤਾ ਪ੍ਰੀਤਮ ਲਿਖਦੀ ਹੈ ਧਰਮ ਬੰਦੇ ਦੇ ਅੰਦਰ ਹੀ ਰਹਿਣਾ ਚਾਹੀਦਾ,
ਬਾਹਰ ਨਿਕਲਿਆ ਤਾਂ ਪਟਾਰੀ ਵਾਲੇ ਨਾਗ ਵਾਂਗ ਦਿਖਾਵੇ ਗਰਮੀ।
ਸਾਰੇ ਜੀਵ-ਜੰਤ ਜਾਨ-ਬੇਜਾਨ ਰੱਬ ਦੇ ਬਣਾਏ ਹੋਏ,
ਬਾਕੀ ਤਾਂ ਬਣਾਏ ਬੰਦੇ ਨੇ ਸਭ ਅਡੰਬਰ।
ਮਰਦ ਔਰਤ ਦੀ ਜੋੜੀ ਬਣਾਈ, ਖੁਸ਼ੀ ਜੀਵਨ ਜਿਉਣ ਲਈ,
ਲਾਲਚਵਸ ਜੋੜਕੇ ਆਪਣੇ ਮਹਿਲ ਭਰਦਾ,
ਚਾਹੁੰਦਾ ਬਣ ਜਾਵਾਂ ਸਿਕੰਦਰ ।
ਸੱਚਾ ਧਰਮੀ ਬੰਦਾ ਰੱਬੀ ਹੁਕਮ ‘ਨੁਸਾਰ ਚਲਦਾ,
ਨੇਕ ਕਮਾਈ ਦਾ ਦਸਵੰਧ ਸਮਾਜ ਭਲਾਈ ਤੇ ਲਾਉਂਦਾ।
ਰੱਬ ਦੀ ਖੋਜ ਪਹਿਲਾਂ ਸੀ ਹੋ ਗਈ, ਪਾਖੰਡੀ ਲੋਕਾਂ ਵਹਿਮਾਂ ‘ਚ ਪਾਈ ਰੱਖਿਆ,
ਮਾੜੀ ਸੋਚ, ਸਮਾਜ ਕੁਰਾਹੇ ਪਾ ਕੇ, ਆਪ ਵੀ ਰਿਹਾ ਦੁੱਖ ਪਾਉਂਦਾ।
ਖਿੜੇ ਮੱਥੇ ਮਿਲੋ ਸਭ ਨੂੰ ਇਹੀ ਹੈ ਸਭ ਤੋਂ ਵੱਡਾ ਧਰਮ,
ਕਿਸੇ ਪੱਖੋਂ ਨੂੰ ਕਰੋ ਵਿਤਕਰਾ, ਪਰਿਵਾਰ ਦੀ ਵੀ ਕਰੋ ਸੰਭਾਲ।
ਅਰਬਾਂ ਖਰਬਾਂ ‘ਚ ਵੀ ਨਾ ਮਿਲ ਸਕਣ, ਰੱਬ ਨੇ ਮੁਫ਼ਤ ‘ਚ ਲਾਏ ਭੰਡਾਰ,
ਖੋਜਾਂ ਬਹੁਤ ਸਿਰੇ ਦੀਆਂ ਹੋਗੀਆਂ, ਦਾਤੇ ਦਾ ਥਹੁ ਨ੍ਹੀਂ ਮਿਲਿਆ, ਇਹੀ ਹੈ ਕਮਾਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly