ਨਮੋ-ਰਾਗਾ ਜਾਂ ਮੋਨ-ਰਾਗਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸੰਖੇਪ ਸ਼ਬਦਾਵਲੀ ਵਿੱਚ ਨਮੋ ਨਰਿੰਦਰ ਮੋਦੀ ਨੂੰ ਕਹਿੰਦੇ,
ਰਾਗਾ ਤੋਂ ਰਾਹੁਲ ਗਾਂਧੀ, ਇੰਦਰਾ ਗਾਂਧੀ ਦੇ ਸੋਲ੍ਹੇ ਗਾਉਂਦੇ।
ਕਿਸੇ ਰਸਾਇਣ ਵਿਗਿਆਨੀ ਨੇ ਸੰਖੇਪ ਨਾਂਵਾਂ ਦਾ ਕੱਢਿਆ ਨਤੀਜਾ,
Na ਤੋਂ ਬਣਦਾ ਸੋਡੀਅਮ, Mo ਨੂੰ ਮੋਲੀਬਡੈਨਮ ਕਹਿੰਦੇ।

ਸੋਡੀਅਮ ਹੋ ਗਿਆ ਆਮ ਲੂਣ,Mo ਹੁੰਦਾ ਸਖਤ ਧਾਤੂ,
ਸੁਪਰ ਸਟੀਲ ਬਣਾਉਣ ਦੇ ਕੰਮ ਹੈ ਆਉਂਦਾ ।
Ra ਤੋਂ ਭਾਵ ਰੇਡੀਅਮ,Ga ਤੋਂ ਭਾਵ ਬਣੇ ਗੈਲੀਅਮ,
ਰਾ ਬਣਦਾ ਥੋਰੀਅਮ ਰੇਡੀਅਮ ਦੇ ਗਲਣ-ਸੜਨ ਤੋਂ, ਖਤਰਨਾਕ ਗੈਸੀ ਤੱਤ ਕਹਾਉਂਦਾ।

ਗਾ ਦਾ ਕੋਈ ਖਾਸ ਰੋਲ ਨਹੀਂ ਹੁੰਦਾ, ਪਰ ਰਾ ਗਾ ਜੁੜਕੇ ਜ਼ਹਿਰੀਲੇ ਬਣ ਜਾਂਦੇ,
ਮੇਰੀ ਕਿਊਰੀ ਨੇ ਇਸ ਤੋਂ ਬਣਾਈ ਜਵਾਨ ਹੋਣ ਦੀ ਦਵਾਈ।
ਬਹੁਤ ਸਾਰੇ ਲੋਕਾਂ ਅਤੇ ਕਿਊਰੀ ਦੀ ਮੌਤ ਹੋ ਗਈ,
ਰੇਡੀਅਮ ਐਸੀ ਖਤਰਨਾਕ ਨਿਕਲੀ, ਸਾਰੇ ਜੱਗ ਤੇ ਪੈ ਗਈ ਦੁਹਾਈ ।

ਰਾਜਸੀ ਲੋਕ ਵੀ ਅਜਿਹੇ ਗੁਣਾਂ ਨਾਲ ਭਰਪੂਰ ਮਿਲਦੇ ,
ਆਰ ਜਾਂ ਪਾਰ ਦੀ ਲੜਾਈ ਵਿਚ ਰਹਿੰਦੇ ਗਲਤਾਨ।
ਜਾਂ ਤਾਂ ਟੀਸੀ ਤੇ ਪਹੁੰਚ ਕੇ ਸਟੀਲ ਵਾਂਗੂੰ ਹੁੰਦੇ ਸਖਤ,
ਕੱਟੜਤਾ ਦੀ ਲਹਿਰ ਵਿੱਚ ਬਣ ਜਾਂਦੇ ਸੁਲਤਾਨ।

ਸੱਤਾ ਤੋਂ ਬਾਹਰ ਰਹਿ ਗਿਆਂ ਨੂੰ ਬਚਣਾ ਪੈਂਦਾ ਜ਼ਹਿਰਾਂ ਤੋਂ,
ਜਾਂ ਫਿਰ ਨਸ਼ਿਆਂ ਦਾ ਸਹਾਰਾ ਲੈ ਵਪਾਰ ਚਲਾਣ
ਸਮਾਜ ਨੂੰ ਵਿਕਾਸ ਕਰਨ ਦੀ ਲੀਹ ਤੇ ਪਾਉਣ ਲਈ,
ਸੱਚੀਆਂ-ਸੁਚੀਆਂ ਕਦਰਾਂ-ਕੀਮਤਾਂ ਵਾਲਿਆਂ ਨੂੰ ਅੱਗੇ ਲਿਆਣ।

ਅਸਲ ਜ਼ਿੰਦਗੀ ਵਿਚ ਦੋਨੋਂ ਸਟੀਲ ਨਾਲੋਂ ਵੱਧ ਸਖ਼ਤ ਕਹਾਉਂਦੇ,
ਸਭ ਰਾਜਸੀ ਬੰਦੇ ਹੁੰਦੇ ਇੱਕੋ ਥੈਲੀ ਦੇ ਚੱਟੇ-ਵੱਟੇ।
ਜਦੋਂ ਸੱਤਾ ਵਿੱਚ ਹੁੰਦੇ ਬੰਦੇ ਨੂੰ ਬੰਦਾ ਨ੍ਹੀਂ ਸਮਝਦੇ,
ਸੱਤਾ ਖੁਸ ਜਾਣ ਤੇ ਉਲਾਂਭੇ ਸੁਣਾਉਣ ਕੌੜੇ-ਖੱਟੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 248
Next articleਧਰਮ