ਧਰਮ(4200)

(ਸਮਾਜ ਵੀਕਲੀ)

ਚਾਰ ਹਜਾਰ ਧਰਮ ਬਣਾ ਲਏ
ਜਾਲ ਵਿਛਾ ਲਿਆ ਭਰਮਾਂ ਦਾ

ਚੰਦਨ ਜਹੀ ਧਰਤੀ ਸਾਡੀ ਨੂੰ
ਕੈਂਸਰ ਖਾ ਗਿਆ ਧਰਮਾਂ ਦਾ

ਦੱਸਵਾਂ ਹਿੱਸਾ ਖਾਂਦਾ ਅੱਜ ਤੱਕ
ਵੇਹਲੜ ਲਾਣਾ ਬੇਸ਼ਰਮਾ ਦਾ

ਰੱਬ ਕਰੇਗਾ ਕਹਿੰਦੇ ਆਣ ਕੇ
ਲੇਖਾ ਜੋਖਾ ਕਰਮਾ ਦਾ

ਸਭ ਧਰਮਾਂ ਤੇ ਪਾ ਚੜ੍ਹਿਆ ਏ
ਜਹਿਰੀ ਲਾਵੇ ਗਰਮਾ ਦਾ

ਅਨਪੜ੍ਹਤਾ ਦੀ ਹੱਦ ਹੋ ਗਈ
ਘਾਟਾ ਏ ਬਸ ਸ਼ਰਮਾ ਦਾ

ਕੋਈ ਇਲਾਜ਼ ਨਹੀ ਹੈ ਬਿੰਦਰਾ
ਕੱਟੜ ਸੋਚ ਦੇ ਜ਼ਰਮਾਂ ਦਾ

ਬਿੰਦਰ ਸਾਹਿਤ ਇਟਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦਿਆ ਰਾਂਝਿਆ!
Next articleਹਾਏ ਰੱਬਾ ਹਾਏ ਧੂੰਆਂ