ਅੱਜ ਦਿਆ ਰਾਂਝਿਆ!

(ਸਮਾਜ ਵੀਕਲੀ)

ਸੋਹਣਿਆ ਸੁਨੱਖਿਆ ਵੇ ਅੱਜ ਦਿਆ ਰਾਂਝਿਆ!
ਉੱਤੋਂ-ਉੱਤੋਂ ਗੋਰਿਆ ਤੇ ਦਿਲ ਦਿਆ ਕਾਲਿਆ।

ਦਿਲ ਤੇਰਾ ਕਾਲ਼ਾ ਏਨਾਂ ਨਸ਼ਿਆਂ ਨੇ ਕੀਤਾ,
ਜਾਂ ਤੂੰ ਰੰਗ ਵਾਲਾ ਭਰ ਕੇ ਕੋਈ ਟੀਕਾ ਲਾ ਲਿਆ?

ਟਿਕ ਕੇ ਨੀ ਖੜ੍ਹਦਾ ਤੂੰ ਹਿੱਲੀ ਕਾਹਨੂੰ ਜਾਵੇ,
ਕਿਤੇ ਹੋਰ ਕੋਈ ਨਵਾਂ ਨਸ਼ਾ ਤਾਂ ਨੀ ਲਾ ਲਿਆ??

ਜਿਹਦੇ ਨਾਲ ਲੋਕੀ ਕਰਦੇ ਨੇ ਖ਼ੂਨ ਤੇ ਖ਼ਰਾਬੇ,
ਵੇ! ਤੂੰ ਓਹਨੂੰ ਹੀ ਚੁੱਕ ਕੇ ਗਲ਼ੇ ‘ਚ ਪਾ ਲਿਆ।

ਤੇਰੇ ਮਾਪਿਆਂ ਨੂੰ ਤੇਰੇ ਉੱਤੋਂ ਆਸਾਂ ਪੁੱਤ ਬੜੀਆਂ ਸੀ,
ਤੂੰ ਤੇ ਸਭ ਕੁਝ ਚੁੱਕ ਕੇ ਚੁੱਲ੍ਹੇ ‘ਚ ਪਾ ਲਿਆ।

ਵੇ! ਤੂੰ ਤੇ ਆਉਣ ਵਾਲਿਆ ਦਾ ਭੱਠਾ ਹੀ ਬਿਠਾ ਲਿਆ
ਹੱਥ ਬੰਨ੍ਹੇ ਬਸ ਕਰ ਟਿਕ ਜਾ ਭਰਾਵਾ ਹੁਣ,

ਰੰਗਲਾ ਪੰਜਾਬ ਤੂੰ ਤੇ ਵੇਚ ਖਾ ਲਿਆ।
ਸੁੱਖ-ਸਾ਼ਂਤੀ, ਵਿਕਾਸ ਓਸ ਰੱਬ ਕੋਲੋਂ ਮੰਗੀਏ ਜੀ,

ਜਿਨ੍ਹੇ ਸਾਰੀ ਦੁਨੀਆ ਦਾ ਬੇੜਾ ਪਾਰ ਤਾਰਿਆ।
ਹੱਥ ਜੋੜ ਕੇ ‘ਮਸ਼ਾਲ’ ਵੀ ਏ ਕਰੇ ਫਰਿਆਦ,

ਸਾਂਈਆਂ ਲਾਵੀਂ ਰੰਗ-ਭਾਗ ਰੰਗਲੇ ਪੰਜਾਬ ਨੂੰ।
ਮੱਤ ਬਖ਼ਸ਼ੋ ਜੀ ਦਾਤਾ ਅੱਜ ਦਿਆ ਰਾਂਝਿਆਂ ਨੂੰ,
ਸਿਧੇ ਰਾਹੀਂ ਪਾਵੋ ਮੱਤ ਦਿਆਂ ਵਾਂਝਿਆਂ ਨੂੰ।

ਵਿਜੈ ਕੁਮਾਰ
ਸਪੁੱਤਰ – ਸ਼੍ਰੀ ਪ੍ਰਕਾਸ਼ ਕੁਮਾਰ
ਸਰਕਾਰੀ ਸੀਨੀਅਰ ਸੰਕੈਡਰੀ ਸਮਰਾਟ ਸਕੂਲ ਸ਼ੇਖੇਵਾਲ ਲੁਧਿਆਣਾ
ਜਮਾਤ – ਬਾਰ੍ਹਵੀਂ (ਐੱਫ)
ਨਾਨ-ਮੈਡੀਕਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਅਮੀਰ ਪੰਜਾਬੀ ਵਿਰਸਾ ਔਰਤ ਦਾ ਅਸਲ ਗਹਿਣਾ !
Next articleਧਰਮ(4200)