(ਸਮਾਜ ਵੀਕਲੀ)
ਸਿਮਰਨ ਬੈਠੀ ਰੋ ਰਹੀ ਸੀ। ਉਸਦਾ ਪਤੀ ਉਸਦੀ ਬੁਹਤ ਕੁੱਟਮਾਰ ਕਰਦਾ ਸੀ।
ਪਾਲੋ ਉਸ ਕੋਲ ਆ ਕੇ ਪੁੱਛਦੀ ਹੈ,” ਕੀ ਹੋਇਆ ਸਿਮਰਨ ਤੂੰ ਰੋਈ ਕਿਓਂ ਜਾਨੀ ਹੈ।
ਸਿਮਰਨ ,” ਤਾਈ ਮੈਂ ਕਿਸ ਨੂੰ ਆਪਣਾ ਦੁੱਖ ਦੱਸਾਂ, ਬੰਟੀ ਦਾ ਬਾਪੂ ਸਰਾਬ ਪੀ ਕੇ ਹਰ ਰੋਜ ਮੇਰੀ ਕੁੱਟਮਾਰ ਕਰਦਾ ਹੈ। ਮੇਰਾ ਤਾਂ ਪੇਕਿਆ ਵਿੱਚ ਵੀ ਕੋਈ ਨਹੀਂ, ਜਿਸ ਕੋਲ ਜਾ ਸਕਾਂ ਤੇ ਆਪਣਾ ਦੁੱਖ ਦੱਸ ਸਕਾਂ।
ਪਾਲੋ, ” ਧੀਏ ਮੈਂ ਹੈਗੀਂ ਆ ਤੇਰੀ ਮਾਂ, ਤੈਨੂੰ ਤਾਂ ਪਤਾ ਹੈ ਮੇਰਾ ਵੀ ਕੋਈ ਨਹੀਂ ਦੁਨਿਆਂ ਉੱਤੇ, ਮੈਂ ਵੀ ਸਮਾਂ ਕੱਢ ਰਹੀ ਹਾਂ। ਮੈਂ ਤੈਨੂੰ ਆਪਣੀ ਧੀ ਹੀ ਮੰਨਦੀ ਹਾ, ਚਾਹੇ ਆਪਣਾ ਖੂਨ ਦਾ ਰਿਸ਼ਤਾ ਨਹੀਂ ਹੈ ਪਰ ਦੁਖੀ ਰੂਹਾਂ ਦਾ ਰਿਸ਼ਤਾ ਤਾਂ ਹੈ।
ਪਾਲੋ ਸਿਮਰਨ ਨੂੰ ਆਪਣੇ ਗਲ ਨਾਲ ਲਾ ਲੈਂਦੀ ਹੈ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly