ਆਪ ਵਰਕਰਾਂ ਨੇ ਲਿਆਂਦੀ ਸੁਸ਼ੀਲ ਰਿੰਕੂ ਦੇ ਹੱਕ ਵਿਚ ਮੀਟਿੰਗਾਂ ਦੀ ਹਨੇਰੀ

ਫੋਟੋ ਕੈਪਸਨ:- ਪਿੰਦਰ ਪੰਡੋਰੀ ਯੂਥ ਆਗੂ ਆਮ ਆਦਮੀ ਪਾਰਟੀ ਵਰਕਰਾਂ ਨਾਲ ਅਲੱਗ ਅਲੱਗ ਪਿੰਡਾਂ ਵਿਚ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਤੂਫ਼ਾਨੀ ਮੀਟਿੰਗਾ ਕਰਦੇ ਹੋਏ।

ਪਿੰਦਰ ਪੰਡੋਰੀ ਤੇ ਰਤਨ ਸਿੰਘ ਹੋਏ ਸਰਗਰਮ

 ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਖਿੰਡਾ ) – ਪਿੰਡ ਪੰਡੋਰੀ ਦੇ ਨੋਜਵਾਨ ਆਗੂ ਨੇ ਵਰਕਰਾਂ ਨਾਲ ਲੋਕ ਸਭਾ ਜਲੰਧਰ ਦੀ ਜ਼ਿਮਨੀ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਮੀਟਿੰਗਾਂ ਦੀ ਹਨੇਰੀ ਲਿਆਂਦੀ ਹੋਈ ਹੈ। ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ ਉਧਰ ਪਿੰਦਰ ਪੰਡੋਰੀ ਨੋਜਵਾਨ ਯੂਥ ਅਤੇ ਵਰਕਰਾਂ ਨੂੰ ਲੈ ਕੇ ਦਿਨ ਰਾਤ ਮੀਟਿੰਗਾਂ ਵਿਚ ਜੁਟੇ ਹੋਏ ਹਨ ਇਹੀ ਕਾਰਨ ਹੈ ਕਿ ਪਿੰਡਾਂ ਦੇ ਲੋਕ ਧੜਾਧੜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

ਪਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਟੀਮ ਦੀ ਜੀ ਤੋੜ ਮਿਹਨਤ ਤੇ ਮਾਣਯੋਗ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਾਣਨਯੋਗ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਹਲਾਸ਼ੇਰੀ ਨਾਲ ਪੰਜਾਬ ਨੂੰ ਤਰੱਕੀ ਦੀ ਪਟੜੀ ਤੇ ਚੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ ਉਨ੍ਹਾਂ ਕਿਹਾ ਜਿਥੇ ਲੋਕਾਂ ਦਾ ਝੁਕਾਅ ਪਿਆਰ ਆਤਮਵਿਸ਼ਵਾਸ ਤੇ ਦੇਸ਼ ਦੀ ਲਈ ਉਮੜਿਆ ਹੋਵੇ ਉਥੇ ਨਸ਼ਾ, ਪੈਸਾ, ਤੇ ਡਰਾਵਾਂ, ਕੋਈ ਮਾਇਨੇ ਨਹੀਂ ਰੱਖਦਾ ਉਨ੍ਹਾਂ ਕਿਹਾ ਲੋਕ ਆਪ ਖੁਦ ਹੀ ਧੜਾ ਧੜ ਮੀਟਿੰਗਾਂ ਕਰੀ ਜਾ ਰਹੇ ਹਨ ਇਹ ਸਭ ਸੁਸ਼ੀਲ ਰਿੰਕੂ ਜੀ ਦਾ ਪਿਆਰ ਤੇ ਲੋਕ ਸਭਾ ਹਲਕਾ ਦੇ ਵਿਕਾਸ ਤੇ ਲੱਗ ਰਹੀ ਮੋਹਰ ਹੈ ।

ਉਨ੍ਹਾਂ ਕਿਹਾ ਕਿ ਸੀਟ ਤਾਂ ਰਿਕੂ ਜਿੱਤ ਚੁੱਕੇ ਹਨ ਹੁਣ ਤਾਂ ਲੀਡ ਵਧਾ ਰਹੇ ਹਾਂ। ਉਧਰ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਪੂਰੀ ਆਮ ਆਦਮੀ ਟੀਮ ਨੂੰ ਦਿਨ ਰਾਤ ਇਕ ਕਰਕੇ ਸੁਸ਼ੀਲ ਰਿੰਕੂ ਨੂੰ ਜਿਤਾਉਣ ਲਈ ਜੋ ਜ਼ੋਰ ਤੇ ਜੋਸ਼ ਲਗਾਇਆ ਹੋਇਆ ਹੈ ਉਸ ਲਈ ਸਾਰਿਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਜਲੰਧਰ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕਾ ਸ਼ਾਹਕੋਟ, ਲੋਹੀਆ, ਮਲਸੀਆਂ, ਮਹਿਤਪੁਰ ਆਦਿ ਬਹੁਤ ਕੰਮ ਕਰਨ ਵਾਲੇ ਹਨ ਜੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰਨ ਲਈ ਵਚਨਬੱਧ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤੇ ਰੂਹਾਂ ਦੇ
Next articleਡੀਲ