(ਸਮਾਜ ਵੀਕਲੀ)
ਰਿਸ਼ਤਿਆਂ ਦੀਆਂ ਤੰਦਾਂ… …
ਮੰਜ਼ਿਲ ਅਜਿਹੀ ਹੋਣੀ ਚਾਹੀਦੀ, ਜਿਹੜੀ ਜੀਵਨ ਜਿਉਣਾ ਸਿਖਾ ਦੇਵੇ,
ਇੱਛਾ ਅਜਿਹੀ ਹੋਣੀ ਚਾਹੀਦੀ, ਜਿਹੜੀ ਮੰਜ਼ਿਲ ਤੱਕ ਪੁਚਾ ਦੇਵੇ।
ਜ਼ਿੰਦਗੀ ਅਜਿਹੀ ਹੋਣੀ ਚਾਹੀਦੀ, ਜਿਹੜੀ ਰਿਸ਼ਤਿਆਂ ਦੀ ਕਦਰ ਬਣਾਵੇ,
ਰਿਸ਼ਤੇ ਅਜਿਹੇ ਵਧੀਆ ਹੋਣ, ਜਿਨ੍ਹਾਂ ਦੀ ਯਾਦ ਹਮੇਸ਼ਾ ਸਤਾਵੇ।
ਪਿਆਰ ਦੀਆਂ ਗੂੜੀਆਂ ਤੰਦਾਂ ਹੀ, ਚੰਗੇ ਰਿਸ਼ਤਿਆਂ ਦਾ ਆਧਾਰ।
ਆਦਰ ਤੇ ਸਤਿਕਾਰ ਅਜਿਹਾ ਧਨ ਹੁੰਦਾ, ਜਿਹੜਾ ਵਾਪਸ ਮਿਲਦਾ ਸਮੇਤ ਵਿਆਜ।
ਸੋਚ ਖੂਬਸੂਰਤ ਬਣਾਓ, ਸਭ ਕੁਝ ਚੰਗਾ ਲੱਗਦਾ,
ਚੰਗਿਆਈ ਬਾਹਰ ਨ੍ਹੀਂ ਲੱਭਦੀ, ਖੋਜਣ ਤੇ ਸਭ ਅੰਦਰ ਲੱਭਦਾ।
ਉਹ ਮਰਦ ਦਿਲ ਦੇ ਬਹੁਤ ਚੰਗੇ ਹੁੰਦੇ, ਜਿਹੜੇ ਗੁੱਸੇ ਚ ਵੀ ਔਰਤ ਨਾਲ, ਤਮੀਜ਼ ਨਾਲ ਗੱਲ ਕਰਦੇ।
ਕ੍ਰਿਸ਼ਨ ਭਗਵਾਨ ਕਹਿੰਦੇ, ਅਸਲ ਸਾਥੀ ਉਹ ਹੁੰਦੇ, ਜਿਹੜੇ ਵਕਤ ਪੈਣ ਤੇ ਨਾਲ ਖੜਦੇ।
ਸੁੱਖ ਭਾਵੇਂ ਅਸੀਂ ਕਿਸੇ ਨੂੰ ਦੇ ਨ੍ਹੀਂ ਸਕਦੇ,
ਕਿਸੇ ਨੂੰ ਦੁੱਖ ਦੇਣ ਦਾ ਕਾਰਨ ਬਣਕੇ, ਸੁਖ ਪਾ ਨ੍ਹੀਂ ਸਕਦੇ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639