HOME ਬਾਬਾ ਸਾਹਿਬ ਦੇ ਬੁੱਤ ਦੀ ਬੇਅਬਦੀ ਕਰਨ ਵਾਲੇ ਨੂੰ ਸਖਤ ਤੋਂ ਸਖਤ...

ਬਾਬਾ ਸਾਹਿਬ ਦੇ ਬੁੱਤ ਦੀ ਬੇਅਬਦੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ —- ਸ੍ਰੀ ਰਾਮ ਲੁਭਾਇਆ ,ਜਸਪਾਲ ਲਧਾਣਾ

2

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿਖੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਬੇਅਬਦੀ ਕਰਨ ਵਾਲੇ ਦੀ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ ) ਲਧਾਣਾ ਉੱਚਾ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ । ਇਸ ਘਿਨਾਉਣੇ ਕੰਮ ਨੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਵੀ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕਰਕੇ ਬਹੁਜਨ ਸਮਾਜ ਨੂੰ ਠੇਸ ਪਹੁੰਚਾਈ ਸੀ ਤੇ ਹੁਣ ਇਸ ਵਿਅਕਤੀ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਤੇ ਬਹੁਜਨ ਸਮਾਜ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ । ਇਸ ਮਾਮਲੇ ਦੇ ਪਿੱਛੋਂ ਦੀ ਸਾਜ਼ਿਸ਼ ਨੂੰ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਸੋਸਾਇਟੀ ਦੇ ਮੈਂਬਰ ਸ੍ਰੀ ਰਾਮ ਲੁਭਾਇਆ , ਜਸਪਾਲ ਲਧਾਣਾ ,ਸੁਰਜੀਤ ਜੀਤੀ ,ਪੰਚ ਲਾਲ ਚੰਦ, ਅਮਰਜੀਤ , ਡਾਕਟਰ ਪਰਮਜੀਤ, ਜੇ ਈ ਹਰਮੇਸ਼ ਲਾਲ, ਪੰਚ ਫੂਲਾਂ ਰਾਣੀ, ਲਖਵਿੰਦਰ ਕੌਰ, ਬਲਜੀਤ ,ਨਰਿੰਦਰ ਕੁਮਾਰ, ਰਾਮਦਾਸ, ਧਰਮਵੀਰ ਰਜਿੰਦਰ ਕੁਮਾਰ ਮੈਂਬਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰਿਸ਼ਤਿਆਂ ਦੀਆਂ ਤੰਦਾਂ… …
Next articleਬਸਪਾ ਵੱਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਅਤੇ ਸੰਵਿਧਾਨ ਦੀਆਂ ਕਾਪੀਆਂ ਸਾੜਣ ਤੇ ਰੋਸ ਧਰਨਾ ਦਿੱਤਾ