ਰਾਜਿਆ ਵੇ ਰਾਜ ਕਰੇਂਦਿਆਂ

(ਸਮਾਜ ਵੀਕਲੀ)

 

ਇਨਸਾਫ਼ ਸੀ ਮੰਗਿਆ ਨਾ ਕੋਈ ਰਾਜ ਵੇ
ਖੱੰਭ ਕੂੰਜਾਂ ਦੇ ਨੋਚਦੇ ਮਾਸਖੋਰੇ ਬਾਜ ਵੇ
ਸੱਟ ਸਵੈਮਾਣ ਨੂੰ ਲੱਗੀ ਏ
ਤਾਹੀਂ ਤੁਰੀਆਂ ਚਾਨਣ ਦੇ ਰਾਹ।
ਰਾਜਿਆ ਵੇ ਰਾਜ ਕਰੇਂਦਿਆਂ
ਸਾਡੀਆਂ ਧੀਆਂ ਦਾ ਦੱਸ ਕੀ ਗੁਨਾਹ।

ਜਿੱਲਤ ਗ਼ੁਲਾਮੀ ਨੂੰ ਸੀ ਹੰਢਾਉਂਦੀਆਂ
ਰਹੀਆਂ ਮਾਣ ਤਰੰਗੇ ਦਾ ਵਧਾਉਂਦੀਆਂ
ਖੇਡ ਮੈਦਾਨਾਂ ਨੂੰ ਛੱਡ ਕੇ
ਗੲੀਆਂ ਸੜਕਾਂ ਤੇ ਅੱਜ ਆ ।
ਰਾਜਿਆ ਵੇ ਰਾਜ ਕਰੇਂਦਿਆਂ
ਸਾਡੀਆਂ ਧੀਆਂ ਦਾ ਦੱਸ ਕੀ ਗੁਨਾਹ।

ਬੁੱਕਲ ਦੇ ਵਿੱਚ ਪਾਲ ਲੲੇ ਤੈਂ ਸੱਪ ਨੇ
ਤੇਰੇ ਮਨ ਦੀਆਂ ਗੱਲਾਂ ਨਿਰੀਆਂ ਗੱਪ ਨੇ
ਇਹ ਰੋਈਆਂ ਇਹ ਚੀਕੀਆਂ
ਪਰ ਕੋਈ ਸੁਣਦਾ ਨਾ।
ਰਾਜਿਆ ਰਾਜ ਕਰੇਂਦਿਆਂ
ਸਾਡੀਆਂ ਧੀਆਂ ਦਾ ਦੱਸ ਕੀ ਗੁਨਾਹ।

ਇਹ ਆਈਆਂ ਜੋਸ਼ ਵਿੱਚ ਤੂੰ ਹੋਸ਼ ਕਰ
ਸੱਚ ਦਬਾਇਆਂ ਦਬਦਾ ਨਾ ਖਿਆਲ ਕਰ
ਜਦੋਂ ਤੱਕ ਮਿਲ਼ਦਾ ਇਨਸਾਫ਼ ਨਾ
ਤਦ ਤੱਕ ਉੱਠਦੀਆਂ ਨਾ।
ਰਾਜਿਆ ਰਾਜ ਕਰੇਂਦਿਆਂ
ਸਾਡੀਆਂ ਧੀਆਂ ਦਾ ਦੱਸ ਕੀ ਗੁਨਾਹ।

ਲਖਵੀਰ ਕੌਰ ਹਿੱਸੋਵਾਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ! ਪਲਾਸਟਿਕ ਦੀ ਵਰਤੋਂ ਘਟਾ ਕੇ ਵਾਤਾਵਰਣ ਨੂੰ ਬਚਾਈਏ
Next articleਜੁਬਾਨ ‘ਤੇ ਜਲ਼ਾਲਤ