ਵੇਹਲੜ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਵੇਹਲੜ ਹੋਏ ਫਿਰਨ ਇਕੱਠੇ, ਵਿੱਚ ਰਲ਼ੇ ਆ ਚੋਰ ਉਚੱਕੇ
ਪਿੰਡਾਂ ਵਿੱਚੋਂ ਕਰ ਉਗਰਾਈਆਂ ਖੂਬ ਨਜ਼ਾਰੇ ਲੈਂਦੇ ਆ
ਜਿਹੜਾ ਮਿਲ ਜਾਏ ਹੱਥ ਜੋੜਕੇ
ਵਾਹਿਗੁਰੂ ਵਾਹਿਗੁਰੂ ਕਹਿੰਦੇ ਆ
ਗੁੱਟਾਂ ਉਤੇ ਬੰਨ ਕੇ ਮੌਲੀਆਂ, ਮੱਥੇ ਤਿਲਕ ਲਗਾਇਆ ਈ
ਸਲਾਨਾ ਜਾਗਰਨ ਆਖਣ ਭਗਤੋ, ਮਹਾਂਮਾਈ ਦਾ ਆਇਆ ਈ
ਸੇਵਾ ਦੇ ਨਾਂ ਤੇ ਖਾਂਦੇ ਮੇਵਾ,ਮਾਰ ਚੌਂਕੜਾ ਬਹਿੰਦੇ ਆ
ਜਿਹੜਾ ਮਿਲ਼ ਜਾਏ ਹੱਥ ਜੋੜਕੇ,ਜੈ ਮਾਤਾ ਦੀ ਕਹਿੰਦੇ ਆ
29 ਹਾੜ ਨੂੰ ਲੱਗਣਾਂ ਮੇਲਾਂ, ਸਾਫ਼ ਕਰੋ ਦਰਗਾਹ ਲੋਕੋ
ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ, ਹੁੰਦਾ ਸਹਾਈ ਖ਼ੁਦਾ ਲੋਕੋ
ਝੋਲੀਆਂ ਭਰ ਕੇ ਜਾਣ ਘਰਾਂ ਨੂੰ, ਜੋ ਆਉਂਦੇ ਡਿਗਦੇ ਢਹਿੰਦੇ ਆ
ਜਿਹੜਾ ਮਿਲ ਜਾਏ ਹੱਥ ਜੋੜਕੇ,ਜੈ ਮਸਤਾਂ ਦੀ ਕਹਿੰਦੇ ਆ
ਰੱਬ ਦੇ ਨਾਂ ਤੇ ਕਈਆ ਨੇ ਹੈ ਰੱਜਕੇ ਲੁੱਟ ਮਚਾਈ ਆ
ਡਰ ਦਿਖਾਕੇ ਰੱਬ ਦਾ ਇਹਨਾਂ, ਪੂਰੀ ਦਹਿਸ਼ਤ ਆਮ ਸੰਗਤ ਵਿਚ ਪਾਈ ਆ
ਗੁਰਮੀਤ ਡੁਮਾਣੇ ਵਾਲਿਆਂ ਐਵੇਂ ਫੁੱਕਾਂ ਮਾਰਦੇ ਰਹਿੰਦੇ ਆ
ਜਿਹੜਾ ਮਿਲ਼ ਜਾਏ ਹੱਥ ਖੋਲਕੇ
,ਹਾਲੇ  ਲੂਈਆ ਕਹਿਦੇ ਆ
        ਗੁਰਮੀਤ ਡੁਮਾਣਾ
         ਲੋਹੀਆਂ ਖਾਸ
          ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਖੰਡਵਾਦ/ਕਾਵਿ ਵਿਅੰਗ
Next articleਮਾਂ ਜ਼ਰੂਰੀ ਹੈ