ਹੈਦਰਪੁਰਾ ਮੁਕਾਬਲੇ ਵਿੱਚ ਹਲਾਕ ਸਨਅਤਕਾਰ ਅਤਿਵਾਦੀਆਂ ਦਾ ਪਨਾਹਗੀਰ ਕਰਾਰ

ਸ੍ਰੀਨਗਰ (ਸਮਾਜ ਵੀਕਲੀ):ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਹੈਦਰਪੁਰਾ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਈ ਦੁਵੱਲੀ ਫਾਇਰਿੰਗ ਵਿੱਚ ਮਕਾਨ ਮਾਲਕ ਮੁਹੰਮਦ ਅਲਤਾਫ਼ ਭੱਟ ਮਾਰਿਆ ਗਿਆ ਪਰ ਉਸ ਨੂੰ ‘ਅਤਿਵਾਦੀਆਂ ਦਾ ਪਨਾਹਗਾਰ’ ਮੰਨਿਆ ਜਾਵੇਗਾ ਕਿਉਂਕਿ ਉਸ ਨੇ ਅਧਿਕਾਰੀਆਂ ਨੂੰ ਆਪਣੀ ਬਿਲਡਿੰਗ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀਨਗਰ ਦੇ ਹੈਦਰਪੁਰਾ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਹੋਈ ਦੁਵੱਲੀ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਵਿੱਚ ਅਲਤਾਫ ਭੱਟ ਵੀ ਸ਼ਾਮਲ ਹੈ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਵਿਜੈ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ,‘ਅਤਿਵਾਦੀਆਂ ਨਾਲ ਹੋਈ ਦੁਵੱਲੀ ਫਾਇਰੰਗ ਵਿੱਚ ਅਲਤਾਫ਼ ਮਾਰਿਆ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਉਹ ਕਿਸ ਦੀ ਗੋਲੀ ਨਾਲ ਮਰਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਤਿਵਾਦੀਆਂ ਨਾਲ ਮੁਕਾਬਲਿਆਂ ਵਿੱਚ ਆਮ ਲੋਕਾਂ ਨੂੰ ਮਾਰਨਾ ਦੁਖਦਾਈ: ਮਹਿਬੂਬਾ
Next articleਕੰਗਨਾ ਨੇ ਹੁਣ ਮਹਾਤਮਾ ਗਾਂਧੀ ’ਤੇ ਨਿਸ਼ਾਨਾ ਸੇਧਿਆ