ਬਾਗ਼ੀ ਔਰਤਾਂ

ਕੰਵਰਪ੍ਰੀਤ ਕੌਰ ਮਾਨ

(ਸਮਾਜ ਵੀਕਲੀ)

ਸੁਣਿਆ ਬਾਗੀ ਔਰਤਾਂ ਕਦੇ ਆਪਣਾ ਘਰ ਨਹੀਂ ਵਸਾ ਸਕਦੀਆਂ ।ਜੇਕਰ ਉਨ੍ਹਾਂ ਨੇ ਮਰਦ ਦੀ “ਜੀ ਹਜ਼ੂਰੀ “ਨਾ ਕੀਤੀ ਤਾਂ ਉਨ੍ਹਾਂ ਦੇ ਸਿਰ ਤੋਂ ਛੱਤ ਖੋਹ ਲਈ ਜਾਣੀ ਹੈ।

ਜੇਕਰ ਉਨ੍ਹਾਂ ਨੇ ਮਾਰ-ਕੁੱਟ ਤੇ ਮਰਦ ਦਾ ਉੱਚੀ ਆਵਾਜ਼ ਚੀਕਣਾ ਨਾ ਸਹਿਣ ਕੀਤਾ ਤਾਂ ਉਨ੍ਹਾਂ ਨੂੰ ਕੋਈ ਹੱਕ ਨਹੀਂ ਮਰਦ ਦੀਆਂ ਨਜ਼ਰਾਂ ਸਹਾਮਣੇ ਰਹਿਣ ਦਾ। ਸਮਾਜ ਦੀ ਨਜ਼ਰ ‘ਚ ਸੰਸਕਾਰੀ ਔਰਤ ਦੇ ਗੁਣ ਨੇ ਕਿ ਉਹ ਆਪਣੇ ਸਾਰੇ ਚਾਅ ਮਾਰ ਕੇ ਰਹੇ।ਕਦੇ ਵੀ ਗਲਤ ਨੂੰ ਗਲਤ ਨਾ ਕਹੇ। ਸਿਰ ਝੁਕਾ ਕੇ ਸਾਰਿਆਂ ਦੀਆਂ ਨਜ਼ਾਇਜ਼ ਗੱਲਾਂ ਸੁਣਦੀ ਰਹੇ ।ਉਸ ਦੀ ਜ਼ੁਬਾਨ ਨੂੰ ਸਿਰਫ਼ “ਹਾਂਜੀ “ਕਹਿਣਾ ਹੀ ਆਉਂਦਾ ਹੋਵੇ।

ਕੁੱਟ-ਮਾਰ ਤੇ ਇਲਜ਼ਾਮ ਸਹਿਣ ਕਰੇ ਤੇ ਕਹੇ ਕਿ ਗਲਤੀ ਮੇਰੀ ਸੀ ਤਾਂ ਹੀ ਮੇਰੇ ਨਾਲ ਇਹ ਹੋਇਆ । ਆਪਣੀ ਜ਼ੁਬਾਨੋ ਇਹ ਕਹੇ ਕਿ ਮੈਂ ਮਰਦ ਦੇ ਪੈਰ ਦੀ ਜੁੱਤੀ ਹਾਂ, ਮੈਂ ਇਸ ਚਾਰ-ਦੁਆਰੀ ‘ਚੋਂ ਬਾਹਰ ਨਹੀਂ ਜਾਂ ਸਕਦੀ।

ਪਰ ਜੇਕਰ ਕੋਈ ਔਰਤ ਆਪਣੇ ਸੁਪਨੇ ਉਲੀਕੇਗੀ,ਆਸਮਾਨ ਵੱਲ ਉਡਾਨ ਭਰੇਗੀ,ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੇਗੀ,ਆਪਣੇ ਈਮਾਨ ਨੂੰ ਠੇਸ ਨਹੀ ਪਹੁੰਚਣ ਦੇਵੇਗੀ,ਸਿਰ ਝੁਕਾ ਕੇ ਹਾਂ ਜੀ -ਹਾਂ ਜੀ ਕਰਨ ਦੀ ਬਿਜਾਏ ਸਹੀ ,ਗਲਤ ਦੇ ਨਿਰਣੇ ਕਰੇਗੀ।ਖੁਦ ਨੂੰ ਪੈਰ ਦੀ ਜੁੱਤੀ ਕਹਿਣ ਦੀ ਬਿਜਾਏ ਜੇ ਮੋਢੇ ਨਾਲ ਮੋਢੇ ਜੋੜ ਕੇ ਤੁਰਨ ਦੀ ਗੱਲ ਕਰੇਗੀ ਤਾਂ ਉਹ ਬਾਗੀ ਕਹਾਏਗੀ।ਉਸ ਔਰਤ ਨੂੰ ਪਿਉ,ਭਰਾ,ਪਤੀ ਚੰਗੀ ਤੇ ਸੰਸਕਾਰੀ ਔਰਤ ਨਹੀਂ ਕਹਿਣਗੇ ਕਿਉਂਕਿ ਉਹ ਮਰਦ ਦੇ ਸਹਾਰੇ ਤੋਂ ਬਿਨਾਂ ਜਿਉਂ ਰਹੀ ਹੈ।ਮਾਣ-ਸਨਮਾਣ ਨਾਲ ਘਰ ‘ਚ ਰਹਿ ਰਹੀ ਹੈ।

ਪਤੀ ਆਪਣੀ ਪਤਨੀ ਨੂੰ ਇਹ ਕਹਿ ਕੇ ਆਪਣੀ ਜ਼ਿੰਦਗੀ ‘ਚੋ ਬਾਹਰ ਕਰ ਦਿੰਦੇ ਨੇ ਕੇ ਮਰਦਾਂ ਨਾਲ ਕੰਮ ਕਰਦੀ ਹੈ।ਇਹ ਮੇਰੀਆਂ ਗੱਲਾਂ ਦੇ ਜਵਾਬ ਦਿੰਦੀ ਹੈ।

ਇਹ ਨਿਆਂ ਪੂਰਕ ਸਮਾਜ ਫਿਰ ਫੈਸਲਾ ਸੁਣਾਉਂਦਾ ਹੈ ਕਿ ਕੀ ਲੋੜ ਸੀ ਇਸ ਔਰਤ ਨੂੰ ਨੌਕਰੀ ਕਰਨ ਦੀ ਇਹ ਘਰੋਂ ਬਾਹਰ ਜਾਂਦੀ ਕਿਉਂ ਹੈ ਇਹ ਅੱਗੋਂ ਬੋਲਦੀ ਹੈ ।ਇਹ ਔਰਤ ਹੈ ਇਸਨੂੰ ਸਹਿਣ ਕਰਨਾ ਚਾਹੀਦਾ ਹੈ।ਇਹੀ ਇਸ ਦਾ ਧਰਮ ਹੈ।ਕੋਈ ਹੱਕ ਨਹੀਂ ਬਣਦਾ ਇਸ ਦਾ ਬੋਲਣ ਦਾ। ਫਿਰ ਘਰ ਤਾਂ ਇਸ ਦਾ ਟੁੱਟਣਾ ਹੀ ਸੀ। ਜਦੋਂ ਗਲਤੀ ਹੀ ਇਸ ਦੀ ਸੀ।

ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਵਾਲੀ ਔਰਤ ਨੂੰ ,ਨਿਡਰ ਹੋ ਕੇ ਆਪਣੇ ਈਮਾਨ ਦੀ ਕਦਰ ਕਰਨ ਵਾਲੀ ਔਰਤ ਨੂੰ ਇਹ ਸਮਾਜ ਬਾਗ਼ੀ ਕਹਿ ਕੇ ਸਨਮਾਨਿਤ ਕਰਦਾ ਹੈ। ਇਹਨਾਂ ਔਰਤਾਂ ਨੂੰ ਕਿਉ ਪਿਆਰ ਦਾ ਹੱਕਦਾਰ ਨਹੀ ਸਮਝਦਾ।

ਕੰਵਰਪ੍ਰੀਤ ਕੌਰ ਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCambodia, Malaysia vow to further advance ties, cooperation
Next article“ਤੂੰਬੀ ਦਾ ਜਨਮ ਦਾਤਾ ਫ਼ਕੀਰ ਗਾਇਕ ਯਮਲਾ ਜੱਟ”