ਦਲ-ਬਦਲੂ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਬਿਗਲ਼ ਵੱਜਿਆ ਚੋਣ ਐਲਾਨ ਹੋਇਆ,ਹੋਏ ਨੇਤਾ ਜੀ ਪੱਬਾਂ ਦੇ ਭਾਰ ਮੀਆਂ,
ਟਿਕਟ ਮਿਲਿਆ ਤਾਂ ਜੈ ਜੈ ਕਾਰ ਕਰਦੇ, ਟਿਕਟ ਕੱਟਣ ਤੇ ਜ਼ਾਰੋ- ਜ਼ਾਰ ਮੀਆਂ,
ਪਾਲੇ ਇਧਰੋਂ ਉਧਰੋਂ ਬਦਲਣ ਲੱਗੇ,ਦਲ-ਬਦਲੂਆਂ ਦੀ ਹੋਈ ਭਰਮਾਰ ਮੀਆਂ,
ਦਲ ਬਦਲ ਕੇ ਹੋਏ ਬੇਦਾਗ਼ ਸਾਰੇ, ਆਪਣੇ ਦਲ ਵਿੱਚ ਰਹੇ ਜੋ ਦਾਗ਼ਦਾਰ ਮੀਆਂ,
ਤੁਹਾਡੀ ਸੇਵਾ ਨਿਮਿਤ ਹਾਜ਼ਰ ਸਾਰੇ, ਕੋਈ ਪੰਥਕ ਤੇ ਬਣ ਕੇ ਕੋਈਚੌਂਕੀਦਾਰ ਮੀਆਂ,
ਭੋਲੀ ਜਨਤਾ ਲਈ ਖਜ਼ਾਨਾ ਰਹੇ ਖ਼ਾਲੀ,ਆਪ ਪੈਨਸ਼ਨਾਂ ਰਹੇ ਡਕਾਰ ਮੀਆਂ,
ਬੁੱਢੇ ਵਾਰੇ ਸਿਵੇ ਦੇ ਵਿੱਚ ਲੱਤਾਂ, ਪ੍ਰਿੰਸ ਮੰਗਦੇ ਮੌਕਾ ਨੇ ਫੇਰ ਇੱਕ ਵਾਰ ਮੀਆਂ,
ਕੀ ਬਣੂੰਗਾ ਪੰਜਾਬ ਸਿਆਂ ਦੱਸ ਤੇਰਾ, ਇੱਥੇ ਸਾਰੇ ਹੀ ਕੁਰਸੀ ਦੇ
ਯਾਰ ਮੀਆਂ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਰਵਿਦਾਸ ਜੀ
Next articleTunisian Prez says top judiciary council to be replaced by provisional body