ਬਾਗ਼ੀ ਔਰਤਾਂ

ਦਿਲਪ੍ਰੀਤ ਕੌਰ ਗੁਰੀ

ਕਿਓ ਡਰਦੇ ਹਨ ਲੋਕ ਲੇਖਕ ਕੁੜੀਆਂ ਤੋਂ, ਵਕੀਲ ਕੁੜੀਆਂ ਤੋਂ ਕਿਓ ਕਹਿੰਦੇ ਹਨ ਕਿ ਇਹ ਬਾਗੀ ਹੁੰਦੀਆਂ ਹਨ? ਇਹ ਕਿਓ ਨਹੀਂ ਕਹਿੰਦੇ ਕਿ ਇਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੀਆਂ ਹਨ, ਇਹ ਅਗਾਹਵਧੂ ਸੋਚ ਦੀਆਂ ਮਾਲਕ ਹੁੰਦੀਆਂ ਹਨ । ਇੱਥੇ ਕਿਹੋ ਜਿਹੀ ਮਾਨਸਿਕਤਾ ਹੈ, ਕਿ ਸਾਨੂੰ ਇਹ ਚੰਗਾ ਲੱਗਦਾ ਗੁਲਾਮ ਬਣਾ ਕੇ ਰੱਖਣਾ ਜਾਂ ਉਹਨਾਂ ਦੀ ਚੁੱਪ? ਬਾਗ਼ੀ ਹੋਣਾ ਹੋਰ ਗੱਲ ਹੁੰਦੀ ਹੈ।

ਜੇ ਅਸੀਂ ਕਹੀਏ ਕਿ ਇਹ ਕੁੜੀਆਂ ਬਾਗ਼ੀ ਹਨ ਤਾਂ ਉਨ੍ਹਾਂ ਕੁੜੀਆਂ ਨੂੰ ਕੀ ਕਿਹਾ ਜਾਂਦਾ ਹੋਵੇਗਾ,ਜਿਹੜੀਆਂ ਕੁੜੀਆਂ ਜੰਗ ਦੇ ਮੈਦਾਨਾਂ ‘ਚ ਜਾ ਕੇ ਲੜੀਆਂ,ਇਤਿਹਾਸ ਰਚੇ,ਉਹ ਸਾਡੀਆਂ ਹੀ ਧੀਆਂ ਭੈਣਾਂ ਸਨ।ਅੱਜ ਤਾਂ ਸਾਡੇ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ, ਕੁੜੀਆਂ ਪੜ੍ਹੀਆਂ ਲਿਖੀਆਂ ਹਨ,ਉੱਚ ਅਹੁਦਿਆਂ ਤੇ ਹਨ ਪਰ ਉਸ ਸਮੇਂ ਉਹ ਮੈਦਾਨੇ ਜੰਗ ‘ਚ ਲੜੀਆਂ ਜਦੋਂ ਕੁੜੀਆਂ ਨੂੰ ਘੁੰਡ ‘ਚ ਰੱਖਿਆ ਜਾਂਦਾ ਸੀ,ਉਦੋਂ ਉਨ੍ਹਾਂ ਹੱਥ ਤਲਵਾਰ ਸੀ। ਜੇ ਕੁੜੀਆਂ ਦੇ ਹੱਥ ਕਲਮ ਆਈ ਹੈ ਤਾਂ ਸਾਡੇ ਪੰਜਾਬ ਵਿੱਚ ਤਾਂ ਕਲਮ ਨੂੰ ਰੁਤਬਾ ਹੀ ਬਹੁਤ ਵੱਡਾ ਹਾਸਲ ਹੈ। ਤਲਵਾਰ ਤੋਂ ਵੀ ਉੱਚਾ ਰੁਤਬਾ ਕਲਮ ਦਾ। ਸਾਡੇ ਅਮੀਰ ਸੱਭਿਆਚਾਰ ‘ਚ ਕਲਮ ਦਾ ਸਭ ਤੋਂ ਵੱਡਾ ਯੋਗਦਾਨ ਹੈ।ਬਹੁਤ ਸਾਰੇ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਜ਼ਫ਼ਰਨਾਮਾ ਇਸ ਗੱਲ ਦੀ ਗਵਾਹੀ ਭਰਦੇ ਹਨ । ਮਾਤਾ ਗੁਰਸ਼ਰਨ ਕੌਰ, ਮਾਤਾ ਭਾਗ ਕੌਰ ਨੇ ਉੱਥੇ ਜਾ ਕੇ ਇਤਿਹਾਸ ਲਿਖ ਦਿੱਤਾ ਜਿੱਥੇ ਜਾਣ ਤੋਂ ਮਰਦ ਵੀ ਡਰਦੇ ਸੀ।ਮਾਤਾ ਸਾਹਿਬ ਦੇਵਾ ਜੀ ਨੇ ਸਿੱਖ ਫੌਜ ਦੀ ਦੀ ਅਗਵਾਈ ਕੀਤੀ । ਉਹ ਖ਼ਾਲਸੇ ਦੀ ਮਾਤਾ ਸਨ।

ਮਾਤਾ ਗੁਜਰੀ ਜੀ ਜਿਸ ਨੇ ਆਪਣੀ ਸਿੱਖਿਆ ਤੇ ਪਰਵਰਿਸ਼ ਨਾਲ “ਛੋਟੀਆਂ ਜਿੰਦਾਂ ਵੱਡੇ ਸਾਕੇ” ਦਾ ਇਤਿਹਾਸ ਰਚਿਆ। ਇਸ ਤਰ੍ਹਾਂ ਦੀਆਂ 300 ਦੇ ਕਰੀਬ ਬੀਬੀਆਂ ਸਾਡੇ ਸਿੱਖ ਧਰਮ ਚ ਬੀਬੀਆਂ ਨੇ ਇਤਿਹਾਸ ਸਿਰਜਿਆ ਤੇ ਸਾਡੇ ਸਮਾਜ ਚ ਤੇ ਇਤਿਹਾਸ ਰਚਣ ਵਾਲੀਆਂ ਬੀਬੀਆਂ ਦੀ ਗਿਣਤੀ ਤਾਂ ਪਤਾ ਨਹੀਂ ਕਿੰਨੀ ਹੋਵੇਗੀ।
ਕੀ ਇਨ੍ਹਾਂ ਔਰਤਾਂ ਨੂੰ ਵੀ ਉਦੋਂ ਦਾ ਸਮੇ ਚ ਬਾਗੀ ਹੀ ਕਹਿ ਦਿੱਤਾ ਹੋਵੇਗਾ? ਕਲਮ ਫੜਨਾ ਜਾਂ ਵਕਾਲਤ ਕਰਨਾ ਇਹ ਦੋਵੇਂ ਚੀਜ਼ਾਂ ਹੀ ਔਰਤ ਦੀ ਜਾਗਰੂਕਤਾ ਨੂੰ ਪ੍ਰਗਟ ਕਰਦੀਆਂ ਹਨ ।

ਕਲਮ ਚਲਾਉਣ ਵਾਲੀਆਂ ਕੁੜੀਆਂ ਤੇ ਵਕਾਲਤ ਕਰਨ ਵਾਲੀਆਂ ਕੁੜੀਆਂ ਝੁਕਾਈਆਂ ਨਹੀਂ ਜਾ ਸਕਦੀਆਂ ਗੁਲਾਮ ਨਹੀਂ ਬਣਾਈਆਂ ਜਾ ਸਕਦੀਆਂ, ਚੁੱਪ ਨਹੀਂ ਕਰਾਈਆਂ ਜਾ ਸਕਦੀਆਂ ਕਿ ਇਹੀ ਤਕਲੀਫ ਹੈ, ਸਾਡੇ ਸਮਾਜ ਨੂੰ ਜਾਂ ਸਿਰਫ ਇਹ ਤਕਲੀਫ਼ ਉਨ੍ਹਾਂ ਹੀ ਲੋਕਾਂ ਨੂੰ ਹੈ,ਜਿਨਾਂ ਦੀ ਸੋਚ ਛੋਟੀ ਹੈ। ਬਿਲਕੁੱਲ ਇਹ ਤਕਲੀਫ਼ ਸਿਰਫ ਉਨ੍ਹਾਂ ਲੋਕਾਂ ਲਈ ਹੋਵੇਗੀ ਕਿ ਜਿਨ੍ਹਾਂ ਦੀ ਸੋਚ ਦਾ ਦਾਇਰਾ ਛੋਟਾ ਹੈ।

ਕੋਈ ਵੀ ਮਾਂ ਪਿਓ ਆਪਣੀ ਧੀ ਨੂੰ ਲੇਖਕ ਹੋਣ ਤੇ ਜਾਂ ਵਕੀਲ ਹੋਣ ਤੇ ਮਾਣ ਹੀ ਮਹਿਸੂਸ ਕਰੇਗਾ। ਫਿਰ ਉਹ ਲੋਕ ਕੌਣ ਹਨ ? ਜਿਹਨਾਂ ਤੋਂ ਮੈਂ ਸੁਣਦੀ ਹਾਂ ਕਿ ਇਹ ਔਰਤਾਂ ਬਾਗ਼ੀ ਹੁੰਦੀਆਂ ਹਨ।

ਦਿਲਪ੍ਰੀਤ ਕੌਰ ਗੁਰੀ

Previous articleਐ ਪੰਜਾਬ ! ਤੇਰਾ ਕੋਈ ਨਾ ਬੇਲੀ ?
Next articleਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ?