ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਟੀ.ਆਈ ਲਾਈਫ ਲਾਈਨ ਟਰਸਟ ਮਲੇਰਕੋਟਲਾ ਦੁਆਰਾ ਐਚ.ਆਈ.ਵੀ/ ਏਡਜ ਦੀ ਜਾਗਰੂਕਤਾ ਸਬੰਧੀ ਨਵਾਂ ਕਿਲ੍ਹਾ ਮਾਲੇਰਕੋਟਲਾ ਵਿਖ਼ੇ ਸੈਮੀਨਾਰ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੇ ਡਾਇਰੈਕਟਰ ਡਾ.ਅਵਿਨਾਸ਼ ਰਾਣਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸੈਮੀਨਾਰ ਦੌਰਾਨ ਪ੍ਰੋਜੈਕਟ ਮੈਨੇਜਰ ਹੁਸਿਆਰ ਸਿੰਘ,ਡਾ.ਆਸ਼ੀਆ, ਹਰਬਾਗ ਸਿੰਘ,ਐਡਵੋਕੇਟ ਸਹਿਜਪਾਲ ਸਿੰਘ,ਪੱਤਰਕਾਰ ਕੁਲਵੰਤ ਸਿੰਘ ਮੁਹਾਲੀ, ਪੱਤਰਕਾਰ ਸਰਬਜੀਤ ਸਿੰਘ ਰਟੋਲਾਂ, ਟੀ.ਆਈ ਸਟਾਫ ਮੈਂਬਰ ਅਤੇ ਪੀਅਰ ਐਜੂਕੇਟਰ ਸ਼ਾਮਿਲ ਹੋਏ।ਇਸ ਪ੍ਰੋਗਰਾਮ ਵਿੱਚ ਐਚ.ਆਈ.ਵੀ/ਏਡਜ ਪ੍ਰੋਗਰਾਮ ਦੇ ਡਾਇਰੈਕਟਰ ਡਾਕਟਰ ਅਵਿਨਾਸ਼ ਰਾਣਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਐਚ.ਵੀ/ਏਡਜ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚਣ ਸਬੰਧੀ ਪ੍ਰੇਰਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਟੀ.ਆਈ ਪ੍ਰੋਜੈਕਟ ਮੈਨੇਜਰ ਹੁਸਿਆਰ ਸਿੰਘ ਨੇ ਐਚ.ਆਈ.ਵੀ/ਏਡਜ ਫੈਲਣ ਦੇ ਕਾਰਨ ਅਤੇ ਨੌਜਵਾਨਾਂ ਨੂੰ ਐਚ ਆਈ ਵੀ/ਏਡਜ਼ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।ਇਸ ਪ੍ਰੋਗਰਾਮ ਵਿੱਚ ਐਡਵੋਕੇਟ ਸਹਿਜਪਾਲ ਸਿੰਘ ਨੇ ਨਸ਼ੇ ਸਬੰਧੀ ਕਾਨੂੰਨਾਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ।ਪੱਤਰਕਾਰ ਕੁਲਵੰਤ ਸਿੰਘ ਮੁਹਾਲੀ ਨੇ ਕਿਹਾ ਕਿ ਸਾਨੂੰ ਆਪਣੇ ਛੋਟੇ ਭਰਾ/ਭੈਣ/ਬੱਚੇ ਨਾਲ ਦੋਸਤੀ ਵਾਲੇ ਸਬੰਧ ਬਣਾਕੇ ਰੱਖਣੇ ਚਾਹੀਦੇ ਹਨ ਤਾਂ ਕਿ ਜਦੋਂ ਇਨ੍ਹਾਂ ਨੂੰ ਸਮੱਸਿਆ ਹੋਵੇ ਤਾਂ ਇੱਕ ਦੋਸਤ ਦੀ ਤਰਾਂ ਤੁਹਾਡੇ ਨਾਲ ਉਸ ਮੁਸ਼ਕਿਲ ਨੂੰ ਸਾਂਝਾ ਕਰ ਸਕਣ ਅਜਿਹਾ ਹੋਣ ਨਾਲ ਉਹ ਗਲਤ ਅਨਸਰਾਂ ਨੇ ਸੰਪਰਕ ਚ ਨਹੀ ਜਾਣਗੇ।ਇਸ ਪ੍ਰੋਗਰਾਮ ਵਿੱਚ ਇੱਕ ਹੈਲਥ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜਿੱਥੇ ਨੌਜਵਾਨਾਂ ਦਾ ਮੈਡੀਕਲ ਚੈਕ ਅਪ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



