ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਦਾਸੰਬਰ ਮਹੀਨੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੀਵਾਰ ਵਿਛੜ ਗਿਆ, ਇਸ ਦੌਰਾਨ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਸਮੇਤ ਸਿੰਘਾਂ ਵੱਲੋਂ ਸਾਡੇ ਲਈ ਕੁਰਬਾਨੀਆਂ ਦਿਤੀਆਂ।ਉਹਨਾ ਦੀ ਬਦੌਲਤ ਹੀ ਅੱਜ ਅਸੀਂ ਸਾਰੇ ਹੀ ਵਧੀਆ ਜਿੰਦਗੀ ਬਸਰ ਕਰ ਰਹੇ ਹਾਂ।ਸਿੱਖ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿੱਥੇ ਸੰਗਤਾਂ ਵੱਲੋਂ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਹਨ ਉਥੇ ਹੀ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਸੰਗਤਾਂ ਵੱਲੋਂ ਥਾਂ ਥਾਂ ਉੱਪਰ ਗੁਰੂ ਕੇ ਲੰਗਰ ਚਲਾਏ ਜਾਂਦੇ ਹਨ। ਇਸੇ ਮਨੋਰਥ ਤਹਿਤ ਹੀ ਭਾਈ ਹਰਜਿੰਦਰ ਸਿੰਘ ਖੰਨਾ ਅਤੇ ਮੈਡਮ ਸੁਭਾਸ਼ ਰਾਣੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਸਾਡੇ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ, ਸਾਰਥਿਕ ਗਰੁੱਪ ਕਰਤਾਰ ਨਗਰ ਖੰਨਾ ਵੱਲੋਂ ਚਾਹ-ਬਰੈਡਾਂ ਦਾ ਲੰਗਰ ਲਗਾਇਆ ਗਿਆ।ਸਿੱਖ ਧਰਮ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਗਰੁੱਪ ਮੈਬਰਾਂ ਅਤੇ ਸੰਗਤ ਨੇ ਸੇਵਾ ਕਰਕੇ ਮਹਾਨ ਸ਼ਹੀਦਾ ਨੂੰ ਸਿਜਦਾ ਕੀਤਾ।ਇਸ ਮੌਕੇ ਸਰਵ ਸ੍ਰੀ ਬਲਵੰਤ ਸਿੰਘ ਬੈਂਕ ਮੈਨੇਜਰ, ਜਸਪਾਲ ਸਿੰਘ, ਹਰਬੰਸ ਸਿੰਘ, ਰਾਜੇਸ਼ ਮੈਸੀ,ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਕੌਰ, ਗੁਰਮੀਤ ਕੌਰ, ਬਲਜਿੰਦਰ ਕੌਰ, ਸਪਿੰਦਰ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਜਪਜੀਤ ਕੌਰ, ਜਸਪ੍ਰੀਤ ਸਿੰਘ, ਗੁਰਪਾਲ ਸਿੰਘ, ਕਾਕਾ ਸਿੰਘ, ਜਸਵੀਰ ਸਿੰਘ, ਪਰਮਜੀਤ ਕੌਰ ਢਿੱਲੋਂ, ਹਰਸੀਰਤ,ਲੱਡੂ, ਅੰਮ੍ਰਿਤਪਾਲ ਸਿੰਘ ਵਿੱਕੀ, ਮਨਪ੍ਰੀਤ ਸਿੰਘ ਮੰਟੀ,ਪਵਨਜੀਤ ਕੌਰ, ਗੁਰਵਿੰਦਰ ਕੌਰ, ਕੁਲਦੀਪ ਕੌਰ, ਸਵਰਨਜੀਤ ਕੌਰ, ਗੁਰਸ਼ਰਨ ਸਿੰਘ ਢਿਲੋਂਕਰਮਜੀਤ ਸਿੰਘ ਮਿਸਤਰੀ, ਗਗਨਦੀਪ ਕੌਰ ਗਗਨ, ਗੈਵੀ,ਨਵਦੀਪ ਕੌਰ, ਜਸਵੰਤ ਕੌਰ, ਮਲਕੀਤ ਕੌਰ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਨਛੱਤਰ ਸਿੰਘ, ਸੋਨੂ, ਜਸ ਸਿੰਘ, ਹਰਿੰਦਰ ਸਿੰਘ, ਅਰਸ਼ਦੀਪ ਕੌਰ, ਹਰਜਿੰਦਰ ਕੌਰ, ਬਲਜੀਤ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



