HOME ਰੇਡੀਮੇਡ ਗਾਰਮੈਂਟਸ ਦੀ ਦੁਕਾਨ ਤੋਂ ਚਾਈਨਾ ਡੋਰ ਦੇ 10 ਗੱਟੂ ਬਰਾਮਦ

ਰੇਡੀਮੇਡ ਗਾਰਮੈਂਟਸ ਦੀ ਦੁਕਾਨ ਤੋਂ ਚਾਈਨਾ ਡੋਰ ਦੇ 10 ਗੱਟੂ ਬਰਾਮਦ

2

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਪਰਾ ਪੁਲਿਸ ਨੇ ਮੇਨ ਬਾਜ਼ਾਰ ਅੱਪਰਾ ਵਿਖੇ ਸਥਿਤ ਇੱਕ ਰੇਡੀਮੇਡ ਗਾਰਮੈਂਟਸ ਦੀ ਦੁਕਾਨ ਤੋਂ ਚਾਈਨਾ ਡੋਰ ਦੇ 10 ਗੱਟੂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਇੱਕ ਸਮਾਜ ਸੈਵੀ ਸੰਸਥਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਅੱਪਰਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਇੱਕ ਰੇਡੀਮੇਡ ਗਾਰਮੈਂਟਸ ਦੀ ਦੁਕਾਨ ਤੇ ਚਾਈਨਾ ਡੋਰ ਵੇਚੀ ਜਾ ਰਹੀ ਹੈ। ਉਨਾਂ ਸਮੇਤ ਪੁਲਿਸ ਪਾਰਟੀ ਉਕਤ ਦੁਕਾਨ ਤੇ ਛਾਪੇਮਾਰੀ ਕਰਕੇ ਚਾਈਨਾ ਡੋਰ ਦੇ 10 ਗੱਟੂ ਬਰਾਮਦ ਕੀਤੇ ਹਨ ਤੇ ਦੁਕਾਨ ਮਾਲਕ ਅਸ਼ਵਨੀ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਸ ਸੁਖਦੇਵ ਸਿੰਘ ਔਲਖ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਤਾਂ ਉਹ ਪੁਲਿਸ ਨੂੰ ਜਰੂਰ ਸੂਚਿਤ ਕਰਨ, ਕਿਉਂਕਿ ਉਕਤ ਚਾਈਨਾ ਡੋਰ ਇੱਕ ਖੂਨੀ ਡੋਰ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Next articleਕੁਦਰਤੀ ਆਹਾਰ ਸਿਹਤ ਲਈ ਉੱਤਮ ਵਿਕਲਪ