*ਵਿਧਾਇਕ ਸੰਤੋਸ਼ ਕਟਾਰੀਆ ਅਤੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ*
ਬਲਾਚੌਰ/ਪੋਜੇਵਾਲ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਧੀਆਂ ਦੀ ਲੋਹੜੀ’ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਵ-ਜੰਮੀਆਂ ਧੀਆਂ ਨੂੰ ਆਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਪਿੰਡ ਦੀਆਂ 7 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ, ਜਿੱਥੇ ਮੁੱਖ ਮਹਿਮਾਨਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ , ਯੂਥ ਆਗੂ ਕਰਨਵੀਰ ਕਟਾਰੀਆ ਅਤੇ ਸੋਨੂੰ ਭੂੰਬਲਾ(ਪਤਨੀ ਸੰਜੀਵ ਪਿੰਟੂ ) ਵੱਲੋਂ ਬੱਚੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋਹਫ਼ੇ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਪੰਚਾਇਤ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਇਹ ਉਪਰਾਲਾ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਦਿੰਦਾ ਹੈ। ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਜਿੱਥੇ ਧੀਆਂ ਦੀ ਲੋਹੜੀ ਦੀ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਲਈ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਸਦਕਾ ਹੀ ਇਹ ਜਿੱਤ ਸੰਭਵ ਹੋਈ ਹੈ। ਸਰਪੰਚ ਰਾਮ ਸਰੂਪ ਭੂੰਬਲਾ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚ ਭੂੰਬਲਾ ਨੇ ਵਿਧਾਇਕਾ ਕਟਾਰੀਆ ਅਤੇ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਪਿੰਡ ਦੇ ਵਿਕਾਸ ਅਤੇ ਭਲਾਈ ਕਾਰਜਾਂ ਵਿੱਚ ਸਾਥ ਦਿੰਦੇ ਰਹੇ ਹਨ।ਸਰਪੰਚ ਰਾਮ ਸਰੂਪ ਅਤੇ ਸਮੂਹ ਪੰਚ ਸਾਹਿਬਾਨ ਵਲੋਂ ਇਸ ਕਾਰਜ ਵਿੱਚ ਦਾਨ ਕਰਨ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ l ਉਹਨਾਂ ਕਹਿਆ ਕਿ ਦਾਨੀ ਵੀਰਾ ਦੇ ਸਾਥ ਨਾਲ ਹੀ ਕਾਰਜ ਸਫਲ ਹੁੰਦੇ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ l ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਧਰਮਪਾਲ ਮੂੰਡਣ ,ਜਸਪਾਲ ਕਟਾਰੀਆ, ਬਲਰਾਮ ਕਟਾਰੀਆ, ਹਰਦੀਪ ਸਿੰਘ , ਗੀਤਾ ਦੇਵੀ ,ਪੁਸ਼ਪਾ ਦੇਵੀ ਅਤੇ ਮਨਜੀਤ ਕੌਰ ਅਤੇ ਮੋਹਤਬਰ ਵਿਅਕਤੀ ਸੋਨੂੰ ਭੂੰਬਲਾ ਪਤਨੀ ਸੰਜੀਵ ਪਿੰਟੂ, ਅਛਰ ਦਾਸ, ਮਾਸਟਰ ਰਾਕੇਸ਼ ਭੂੰਬਲਾ,ਦੇਵ ਰਾਜ ,ਬਲਵੀਰ ,ਬ੍ਰਜੇਸ਼ ਭੂੰਬਲਾ, ਕਾਲਾ ਭੂੰਬਲਾ,ਸੁਭਾਸ਼ ਸਰਪੰਚ ਪੰਡੋਰੀ , ਨੀਲ ਕੰਠ pp, ਰਘਵੀਰ ਰਾਣਾ pp,ਬਲਕਾਰ ਚੇਚੀ, ਬਲਵੀਰ ਕਟਾਰੀਆ,ਸਿੰਦਰ ,ਦਵਿੰਦਰ ਉਧਨਵਾਲ, ਵਿਜੇ ਸਮਰਾਲਾ,ਜਿੰਦੂ ,,ਅਸ਼ੋਕ ਕੁਮਾਰ, ਬਾਂਟੀ ਭੂੰਬਲਾ,ਸਤਪਾਲ ਮੀਲੂ,ਗੁਰਚਰਨ ਦਾਸ, ਰਾਮ ਸਰੂਪ ਫੌਜੀ ,ਦੇਵਰਾਜ,ਮਨੋਹਰ ਲਾਲ, ਗੁਰਮੇਲ ਚੰਦ,ਓਮੀ ਭੂੰਬਲਾ,ਟੇਕ ਚੰਦ ,ਗੁਰਪ੍ਰਸਾਦ, ਸੁਨੀਲ ਭੂੰਬਲਾ,ਸੁਭਾਸ਼ ਭੂੰਬਲਾ, ਪ੍ਰਦੀਪ ਦੇਦੜ, ਸੋਹਨ ਲਾਲ ,ਸ਼ਾਮ , ਰਾਜੂ ਲੁਧਿਆਣਾ,ਵਿਜੇ ਲੁਧਿਆਣਾ, ਰਾਮ ਸ਼ਾਹ,ਬਖਸ਼ੀਸ ,ਰਘਵੀਰ ਨੀਟੂ,ਪਵਨ ਕੁਮਾਰ,ਮੇਹਰ ਚੰਦ,ਹੁਸਨ ਚੰਦ ਬਲਾਕ ਪ੍ਰਧਾਨ, ਸੁਰਜੀਤ ਲੰਬੜ, ਜਿੰਦਰ ਭੂੰਬਲਾ,ਰਾਮਪਾਲ ,ਵਿਜੇ ਕੁਮਾਰ ,ਗੋਪਾਲ ਭੂੰਬਲਾ, ਅਜੇਪਾਲ , ਹੁਸਨ ਲਾਲ, ਸਿੰਦਰ ਭੂੰਬਲਾ, ਤੇਲੂ ਰਾਮ ,ਰਾਮਪ੍ਰਕਾਸ਼,ਲਾਡੀ , ਰਿਕੂ ਫੌਜੀ ,ਬਿਦਰ ਫੌਜੀ , ਅਸ਼ਵਨੀ ਫੌਜੀ,ਗੁਰਚਰਨ ਮੀਲੂ,ਚਮਨ ਕਟਾਰੀਆ, ਵਿੱਕੀ ਕਟਾਰੀਆ ,ਚਮਨ ਲਾਲ,ਜਸਪਾਲ , ਸੇਠੀ ਭੂੰਬਲਾ ,ਹਰਵਿੰਦਰ ਭਾਟੀਆ,ਸ਼ੈਰੀ,ਬਲਜੀਤ ,ਤਨਵੀਰ,ਰਾਜੂ, ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



