ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੈਨਿਕ ਸਕੂਲ ਕਪੂਰਥਲਾ ਵਿੱਚ ਸਰਬ ਭਾਰਤੀ ਸੈਨਿਕ ਸਕੂਲ ਰਾਸ਼ਟਰੀ ਖੇਡਾਂ 2025 ਗਰੁੱਪ ਏ ਦੀ ਧੂਮ ਧਾਮ ਨਾਲ ਸ਼ੁਰੂਆਤ ਹੋਈ। ਇਹ ਖੇਡਾਂ ਦਾ ਸਮਾਗਮ 14 ਤੋਂ 19 ਜੁਲਾਈ ਤੱਕ ਚੱਲੇਗਾ। ਸੈਨਿਕ ਸਕੂਲ ਕਪੂਰਥਲਾ ਇਹਨਾਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਨਾ ਖੇਡਾਂ ਵਿੱਚ ਕੁੱਲ ਸੱਤ ਸੈਨਿਕ ਸਕੂਲਾਂ ਦੇ ਕੈਡਟਾਂ ਨੇ ਹਿੱਸਾ ਲਿਆ। ਇਸ ਵਿੱਚ ਸੈਨਿਕ ਸਕੂਲ ਕਪੂਰਥਲਾ (ਪੰਜਾਬ), ਸੈਨਿਕ ਸਕੂਲ ਨਗਰੋਟਾ (ਜੰਮੂ ਤੇ ਕਸ਼ਮੀਰ), ਸੈਨਿਕ ਸਕੂਲ ਸੁਜਾਨਪੁਰ ਟੀਰਾ (ਹਿਮਾਚਲ ਪ੍ਰਦੇਸ਼), ਸੈਨਿਕ ਸਕੂਲ ਕੁੰਜਪੁਰਾ (ਹਰਿਆਣਾ), ਸੈਨਿਕ ਸਕੂਲ ਖਰਾਖੇਰੀ ਫਤਿਹਾਬਾਦ (ਹਰਿਆਣਾ), ਦਇਆ ਨੰਦ ਸੈਨਿਕ ਸਕੂਲ ਨਾਭਾ (ਪੰਜਾਬ) ਅਤੇ ਆਰ.ਐਸ. ਗੁਰੂਕੁਲਮ ਸੈਨਿਕ ਸਕੂਲ ਨਾਲਾਗੜ੍ਹ (ਹਿਮਾਚਲ ਪ੍ਰਦੇਸ) ਦੇਖ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ। ਕੁੱਲ ਖਿਡਾਰੀਆਂ ਦੀ ਗਿਣਤੀ ਲਗਭਗ 290 ਹੈ। ਇਨਾ ਖੇਡਾਂ ਵਿੱਚੋਂ ਵਾਲੀਬਾਲ ,ਬਾਸਕਿਟਬਾਲ, ਅਥਲੈਟਿਕਸ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਿਲ ਹਨ। ਸਮਾਗਮ ਦੇ ਆਰੰਭ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸੁਖਚੈਨ ਸਿੰਘ ਪੰਨੂ ਹਾਜ਼ਰ ਹੋਏ। ਸਕੂਲ ਵਿੱਚ ਪਹੁੰਚਣ ਉਪਰੰਤ ਮੁੱਖ ਮਹਿਮਾਨ ਜੀ ਨੇ ‘ਸਾਈਕੇਪ ਸਮ੍ਰਿਤੀ ਸਥਲ’ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੁੱਖ ਮਹਿਮਾਨ ਸੁਖਚੈਨ ਸਿੰਘ ਪੰਨੂ ਸੈਨਿਕ ਸਕੂਲ ਕਪੂਰਥਲਾ ਦੇ ਹੀ ਪੁਰਾਣੇ ਵਿਦਿਆਰਥੀ (ਸਾਈਕੇਪੀਅਨ) ਹਨ। ਉਹਨਾਂ ਨੇ ਆਪਣੀ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੀ ਲਕਸ਼ ਦੀ ਪ੍ਰਾਪਤੀ ਲਈ ਮਿਹਨਤ ਕਰਨ ਉਪਰ ਜੋਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਬਹੁਤ ਜਰੂਰੀ ਹਨ ਅਤੇ ਇਹ ਖੇਡਾਂ ਹੀ ਕਈ ਕੁਝ ਸਿਖਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸੈਨਿਕ ਸਕੂਲ ਦੀ ਵਿਦਿਆਰਥੀਆਂ ਲਈ ਸਭ ਤੋਂ ਜਰੂਰੀ ਅਨੁਸ਼ਾਸਨ ਹੈ ,ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਚਰਿਤਰ ਦਾ ਵਿਕਾਸ ਕਰੋ ਅਤੇ ਅੱਗੇ ਜਾ ਕੇ ਤੁਸੀਂ ਹੀ ਦੇਸ਼ ਦੀ ਅਗਵਾਈ ਕਰਨੀ ਹੈ। ਮੁੱਖ ਮਹਿਮਾਨ ਜੀ ਨੇ ਇਸ ਮੌਕੇ ਤੇ ਸੈਨਿਕ ਸਕੂਲ ਕਪੂਰਥਲਾ ਨੂੰ ਇਕ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਮੁੱਖ ਮਹਿਮਾਨ ਜੀ ਦਾ ਸੈਨਿਕ ਸਕੂਲ ਕਪੂਰਥਲਾ ਪਹੁੰਚਣ ਤੇ ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੈਂਗਰ ਜੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਅਤੇ ਐਡਮ ਅਫਸਰ ਲੈਫਟੀਨੈਂਟ ਕਰਨਲ ਉਮੇਸ਼ ਮੋਲੇ ਵੀ ਹਾਜਰ ਸਨ। ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ 400 ਮੀਟਰ ( ਸਬ ਜੂਨੀਅਰ ਕੁੜੀਆਂ ਸੈਨਿਕ ਸਕੂਲ ਸੁਜਾਨਪੁਰ ਟੀਰਾ ਪਹਿਲੇ,ਸੈਨਿਕ ਸਕੂਲ ਖਰਾਖੇਰੀ ਦੂਸਰੇ,ਸੈਨਿਕ ਸਕੂਲ ਨਗਰੋਟਾ ਤੀਸਰੇ,400 ਮੀਟਰ (ਜੂਨੀਅਰ ਕੁੜੀਆਂ)ਸੈਨਿਕ ਸਕੂਲ ਕਪੂਰਥਲਾ ਪਹਿਲੇ,ਸੈਨਿਕ ਸਕੂਲ ਖਰਾਖੇਰੀ ਦੂਸਰੇ,ਸੈਨਿਕ ਸਕੂਲ ਸੁਜਾਨਪੁਰ ਟੀਰਾ ਤੀਸਰੇ,400 ਮੀਟਰ (ਸਬ ਜੂਨੀਅਰ ਮੁੰਡੇ) ਸੈਨਿਕ ਸਕੂਲ ਕੁੰਜਪੁਰਾ ਪਹਿਲੇ, ਸੈਨਿਕ ਸਕੂਲ ਨਗਰੋਟਾ ਦੂਸਰੇ, ਸੈਨਿਕ ਸਕੂਲ ਖਰਾਖੇਰੀ ਤੀਸਰੇ,ਬਾਸਕਿਟਬਾਲ (ਮੁੰਡੇ) ਸੈਨਿਕ ਸਕੂਲ ਕਪੂਰਥਲਾ ਪਹਿਲੇ,ਸੈਨਿਕ ਸਕੂਲ ਸੁਜਾਨਪੁਰ ਟੀਰਾ ਦੂਸਰੇ ਸਥਾਨ ਤੇ ਰਹੇ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



