ਕੱਚੇ ਡਰਾਈਵਰਾਂ ਤੇ ਕੰਡਕਟਰਾਂ ਨੇ ਚਾਰ ਘੰਟੇ ਸੀਲ ਰੱਖੇ ਦੋ ਦਰਜਨ ਬੱਸ ਅੱਡੇ

ਪਟਿਆਲਾ (ਸਮਾਜ ਵੀਕਲੀ): ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਸਦੇ ’ਤੇ ਅੱਜ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੇ ਪਟਿਆਲਾ ਸਮੇਤ ਪੰਜਾਬ ਦੇ ਦੋ ਦਰਜਨ ਤੋਂ ਵੱਧ ਬੱਸ ਅੱਡੇ ਚਾਰ-ਪੰਜ ਘੰਟਿਆਂ ਲਈ ਸੀਲ ਰੱਖੇ। ਇਸ ਦੌਰਾਨ ਬੱਸ ਮੁਸਾਫ਼ਰਾਂ ਨੂੰ ਕਾਫੀ ਖੱੱਜਲ-ਖੁਆਰ ਹੋਣਾ ਪਿਆ। ਯੂਨੀਅਨ ਦੇ ਪਟਿਆਲਾ ਡਿਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਅਤੇ ਸੂੂਬਾ ਆਗੂ ਹਰਕੇਸ਼ ਵਿੱਕੀ ਨੇ ਦੱਸਿਆ ਕਿ ਪੰਜਾਬ ਪੱਧਰੀ ਇਨ੍ਹਾਂ ਐਕਸ਼ਨਾਂ ਦੀ ਅਗਵਾਈ ਜਥੇਬੰਦੀ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕੀਤੀ।

ਇਸ ਦੌਰਾਨ ਮੁੱਖ ਮੰਤਰੀ ਅਤੇ ਪੀਆਰਟੀਸੀ ਦੇ ਮੁੱਖ ਦਫ਼ਤਰ ਵਾਲੇ ਸ਼ਹਿਰ ਪਟਿਆਲਾ ਵਿਚਲੇ ਬੱਸ ਅੱਡੇ ਸਮੇਤ ਦੋ ਦਰਜਨ ਤੋਂ ਵੱਧ ਬੱਸ ਅੱਡਿਆਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਸਬੰਧੀ ਜਥੇਬੰਦੀ ਦੇ ਆਗੂਆਂ ਨੇ 9 ਤੋਂ 11 ਅਗਸਤ ਤੱਕ ਪੰਜਾਬ ਭਰ ਵਿੱਚ ਮੁਕੰਮਲ ਹੜਤਲ ਦਾ ਐਲਾਨ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ: ਸਿੱਧੂ
Next articleਹਰਸਿਮਰਤ ਕੋਲੋਂ ਮੁਆਫੀ ਮੰਗੇ ਬਿੱਟੂ: ਚੀਮਾ