ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਟਿਕਟ ਮਿਲਣ ਤੇ ਹਲਕੇ ਦੇ ਲੋਕ ਬਾਗੋਬਾਗ

ਲੰਡਨ,(ਰਾਜਵੀਰ ਸਮਰਾ) (ਸਮਾਜ ਵੀਕਲੀ): ਰਵੀ ਕਰਨ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਵਿਚ ਟਿਕਟ ਮਿਲਣ ਤੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ , ਤੇ ਹਲਕੇ ਦੇ ਲੋਕ ਰਵੀਕਰਨ ਸਿੰਘ ਕਾਹਲੋਂ ਨੂੰ ਅਕਾਲੀ ਦਲ ਵੱਲੋਂ ਟਿਕਟ ਮਿਲਣ ਤੇ ਬਾਗੋਬਾਗ ਹਨ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਮਿਲਣ ਦੀ ਮਿਲਣ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਲਾਨੌਰ ਤੋਂ ਪ੍ਰਸਿੱਧ ਵਪਾਰੀ ਗਗਨਦੀਪ ਸਿੰਘ ਗੱਗੂ ਨੇ ਕਿਹਾ ਕਿ ਰਵੀਕਰਨ ਸਿੰਘ ਕਾਹਲੋਂ ਨੂੰ ਅਕਾਲੀ ਬਸਪਾ ਵੱਲੋਂ ਟਿਕਟ ਮਿਲਣ ਤੇ ਜਿੱਥੇ ਹਲਕੇ ਦੇ ਲੋਕਾਂ ਤੇ ਖ਼ਾਸਕਰ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਰਵੀਕਰਨ ਸਿੰਘ ਕਾਹਲੋਂ ਇਸ ਸੀਟ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿੱਤ ਕੇ ਅਕਾਲੀ ਬਸਪਾ ਦੀ ਝੋਲੀ ਪਾਉਣਗੇ।

ਉਨ੍ਹਾਂ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ । ਇਸ ਤੋਂ ਇਲਾਵਾ ਹਲਕੇ ਦੇ ਆਗੂਆਂ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਰੈਣੂ , ਗੁਰਦੇਵ ਸਿੰਘ ਸਰਪੰਚ , ਪਰਮਿੰਦਰ ਸਿੰਘ ਦਵਿੰਦਰ ਸਿੰਘ , ਕਰਨ ਰੈਣੂ, ਸੁਖਵਿੰਦਰ ਕਾਹਲੋਂ ,ਕਾਲਾ ,ਨਰਿੰਦਰ ਸਿੰਘ ,ਪ੍ਰਿੰਸ ,ਆਸ਼ੂ ਕੁਮਾਰ,ਸੋਨੂੰ ਕੁਮਾਰ ਆਦਿ ਨੇ ਰਵੀ ਕਰਨ ਨੂੰ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਵਿਧਾਨ ਸਭਾ ਵਿੱਚ ਭੇਜਣ ਦੀ ਗੱਲ ਆਖਦੇ ਹੋਏ, ਰਵੀ ਕਰਨ ਕਾਹਲੋਂ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਣ ਤੇ ਵਧਾਈ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article।।ਸਾਹਿਤਕਾਰ ਗੁਰਮੇਲ ਬੌਡੇ ਤੇ ਗਾਇਕਾ ਐੱਚ ਅਟਵਾਲ ਆਪਣਾ ਨਵਾਂ ਟਰੈਕ (ਜ਼ਿੰਦਗੀ ਬਾਰੰਗ ) ਟੱਪੇ ਲੈ ਕੇ ਜਲਦ ਹਾਜ਼ਰ ਹੋਵਾਂਗੇ ।।
Next articleਗਾਇਕ ਰਣਵੀਰ ਜੋਨ ਦਾ ਨਵਾ ਟਰੈਕ “ ਲੁੱਟਿਆ ਜਾਵੇ ਨਾ ” ਬਣਿਆ ਨੌਜਵਾਨ ਵਰਗ ਦੀ ਪਸੰਦ