ਗਾਇਕ ਰਣਵੀਰ ਜੋਨ ਦਾ ਨਵਾ ਟਰੈਕ “ ਲੁੱਟਿਆ ਜਾਵੇ ਨਾ ” ਬਣਿਆ ਨੌਜਵਾਨ ਵਰਗ ਦੀ ਪਸੰਦ

ਲੰਡਨ(ਸਮਰਾ) (ਸਮਾਜ ਵੀਕਲੀ): ਬੇਹੱਦ ਸੋਹਣੇ ਅਤੇ ਸੁਰੀਲੇ ਕੰਠ ਵਾਲੇ ਗਾਇਕ ਰਣਵੀਰ ਜੋਨ ਨਵੇ ਟਰੈਕ ਲੁੱਟਿਆ ਜਾਵੇ ਨਾ ਨਾਲ ਚਰਚਾ ਵਿੱਚ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗਾਇਕ ਰਣਵੀਰ ਜੋਨ ਨੇ ਦੱਸਿਆ ਕਿ ਇਸ ਟਰੈਕ ਦੇ ਬੋਲ ਕੈਮੀ ਢਿੱਲੋਂ ਨੇ ਲਿਖੇ ਹਨ ਅਤੇ ਮਿਊਜ਼ਿਕ ਡਾਇਰੈਕਟਰ ਕੈਮੀ ਢਿੱਲੋਂ , ਡਾਇਰੈਕਟਰ ਅਜੇ ਸਹੋਤਾ , ਡੀ ਓ ਪੀ ਦੀਪ , ਮਾਡਲ ਜੋਨ ,ਮੋਲਿਨਾ ਸੋਢੀ , ਵਾਨੀ ਗਿੱਲ ਨਾਲ ਇਹ ਟਰੈਕ ਵੱਖ ਵੱਖ ਥਾਵਾਂ ਤੇ ਫ਼ਿਲਮਾਇਆ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਸੁਰੇਸ਼ ਭਾਨੁਸ਼ਾਲੀ ਹਨ ।ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਧੁੰਮਾਂ ਪਾਂ ਰਿਹਾ ਹੈ ਅਤੇ ਨੌਜਵਾਨ ਦੀ ਪਸੰਦ ਬਣਿਆ ਹੋਇਆ ਹੈ।ਇਸ ਟਰੈਕ ਵਿੱਚ ਸਹਿ ਗਾਇਕਾ ਕੌਰ ਸਿੰਮੀ ਨੇ ਸਾਥ ਦਿੱਤਾ ਹੈ।ਨੌਜਵਾਨ ਵਰਗ ਦੀ ਪਸੰਦ ਬਣੇ ਗਾਇਕ ਰਣਵੀਰ ਜੋਨ ਅਤੇ ਵਿਸ਼ਵ ਪ੍ਰਸਿੱਧ ਗਾਇਕਾ ਕੌਰ ਸਿੰਮੀ ਨੇ ਇਸ ਪ੍ਰੋਜੈਕਟ ਨੂੰ ਏਨਾ ਪਿਆਰ ਦੇਣ ਲਈ ਆਪਣੇ ਸਰੋਤਿਆਂ ਦਾ ਦਿਲ ਤੋ ਧੰਨਵਾਦ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਟਿਕਟ ਮਿਲਣ ਤੇ ਹਲਕੇ ਦੇ ਲੋਕ ਬਾਗੋਬਾਗ
Next articleਕਸ਼ਮੀਰ *ਚ ਅੱਤਵਾਦੀਆਂ ਵੱਲੋਂ ਆਮ ਲੋਕਾਂ ਦੇ ਕਤਲ ਬੇਹੱਦ ਅਫਸੋਸਜਨਕ