HOME ਬਠਿੰਡਾ ਦੀਆਂ ਝੀਲਾਂ ਉਪਰ ਚੂਹਿਆਂ ਨੇ ਬਣਾਈਆਂ ਖੱਡਾਂ ਸਬੰਧਿਤ ਵਿਭਾਗ ਧਾਂਕ...

ਬਠਿੰਡਾ ਦੀਆਂ ਝੀਲਾਂ ਉਪਰ ਚੂਹਿਆਂ ਨੇ ਬਣਾਈਆਂ ਖੱਡਾਂ ਸਬੰਧਿਤ ਵਿਭਾਗ ਧਾਂਕ ਬਿਠਾਉਣ ਵਿੱਚ ਨਕਾਮ

3
ਬਠਿੰਡਾ   (ਸਮਾਜ ਵੀਕਲੀ)   ( ਦੀਪਿਕਾ ਸ਼ਰਮਾਂ) ਬਠਿੰਡੇ ਦਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਭਾਵੇਂ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ ਪਰ ਉਸਦਾ ਅਹਿਮ ਹਿੱਸਾ ਰਹੀਆਂ ਝੀਲਾਂ ਅੱਜ ਵੀ ਸ਼ਹਿਰ ਦਾ ਦਿਲਚਸਪ ਨਜ਼ਾਰਾ ਪੇਸ਼ ਕਰਦੀਆਂ ਹਨ। ਇਸ ਥਰਮਲ ਦੇ ਨਿਰਮਾਣ ਸਮੇਂ ਹੀ  ਇਹਨਾਂ ਝੀਲਾਂ ਅਤੇ ਨਹਿਰ ਦੇ ਕਿਨਾਰੇ ਇੱਕ ਵੀ ਵੀ ਆਈ ਪੀ ਗੈਸਟ ਹਾਊਸ ਬਣਾਇਆ ਗਿਆ ਸੀ। ਜਿਸ ਵਿੱਚ ਸਮੇਂ- ਸਮੇਂ ਦੇ ਮੁੱਖ- ਮੰਤਰੀ ਆਪਣੀ ਠਹਿਰ ਕਰਦੇ ਰਹਿੰਦੇ ਹਨ । ਪੰਜਾਬੀ ਭਾਸ਼ਾ ਵਿੱਚ ਕਾਫੀ ਪ੍ਰਚਲਤ ਰਿਹਾ ਗੀਤ ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਹੀਆ ਵੀ ਇਸੇ ਰੈਸਟ ਹਾਊਸ ਕਾਰਨ ਹੀ ਪੈਦਾ ਹੋਇਆ ਗੀਤ ਹੈ।ਇਸ ਵੀ ਵੀ ਆਈ ਪੀ ਗੈਸਟ ਹਾਊਸ ਦੇ ਨਾਲ, ਉਹ ਥਾਂ ਹੈ ਜਿੱਥੇ ਝੀਲਾਂ ਵਿੱਚ ਨਹਿਰ ਵਿੱਚੋਂ ਪਾਣੀ ਭਰਿਆ ਜਾਂਦਾ ਹੈ। ਇਸ ਸਥਾਨ ਉੱਪਰ ਬੜਾ ਮਨਮੋਹਕ ਦ੍ਰਿਸ਼ ਹੁੰਦਾ ਹੈ।ਕਿਉਂਕਿ ਇੱਕ ਪਾਸੇ ਥਰਮਲ ਪਲਾਂਟ ਦੇ ਕੂਲਲਿੰਗ ਟਾਵਰ ਦਿਖਾਈ ਦਿੰਦੇ ਹਨ ਅਤੇ ਦੂਜੇ ਪਾਸੇ ਚੜਦਾ ਜਾਂ ਛਿਪਦਾ ਸੂਰਜ ਅਤੇ ਦੋਵੇਂ ਪਾਸੇ ਪਾਣੀ। ਇੱਥੇ ਇੱਕ ਗੋਲ ਕਮਰਾ ਹੈ। ਉਸ ਕਮਰੇ ਉੱਪਰ ਸੂਚਨਾ ਦਰਜ ਕੀਤੀ ਹੈ: ਇਸ ਜਗਾਂ ਉੱਪਰ ਪੰਛੀਆਂ, ਮੱਛੀਆਂ, ਜਾਨਵਰਾਂ ਨੂੰ ਦਾਣਾ/ ਹਰਾ ਪਾਉਣਾ ਸਖਤ ਮਨਾਂ ਹੈ ਅਤੇ ਫੋਟੋਗ੍ਰਾਫੀ ਕਰਨਾ ਦੀ ਸਖਤ ਮਨਾਹੀ ਹੈ ਉਲੰਘਣਾ ਕਰਨ ਵਾਲੇ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ। ਇਹ ਇੱਕ ਸੂਚਨਾ ਕੇਵਲ ਡਰ ਪੈਦਾ ਕਰਨ ਲਈ ਲਿਖੀ ਹੈ ਕਿਉਕਿ ਅੱਜ ਤੱਕ ਕਿਸੇ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਗਿਆ। ਜਿਸ ਕਾਰਨ ਨਤੀਜਾ ਇਹ ਨਿਕਲਿਆ ਹੈ ਕਿ ਇੱਥੇ ਕਰੀਬ 1000-1500 ਫੁੱਟ ਏਰੀਏ ਵਿੱਚ ਚੂਹਿਆਂ ਦੀ ਭਰਮਾਰ ਹੈ। ਚੂਹੇ ਵੀ ਕਿਲੋ ਡੇਢ ਕਿਲੋ ਵਜਨ ਦੇ ਬਣ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਉਹਨਾਂ ਨੇ ਖੱਡਾਂ ਵੀ ਬਣਾਈਆਂ ਹੋਈਆਂ ਹਨ।ਕਿਉਂਕਿ ਇੱਥੇ ਪੰਛੀਆਂ ਨੂੰ ਚੋਗਾ ਅਤੇ ਜਾਨਵਰਾਂ ਨੂੰ ਹੋਰ ਖੁਰਾਕ ਵੀ ਪੈਂਦੀ ਹੈ ਅਤੇ ਉਸਦੀ ਵਰਤੋਂ ਹੀ ਇਹ ਚੂਹੇ ਵੀ ਕਰ ਰਹੇ ਹਨ। ਇਹ ਮਾਮਲਾ ਸੁਰੱਖਿਆ ਨਾਲ ਜੁੜਦਾ ਹੈ । ਕਿਉਂਕਿ ਇਸ ਥਾਂ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ। ਇਹ ਏਰੀਆ ਨਹਿਰ ਨਾਲ ਜੁੜਿਆ ਹੋਇਆ ਹੈ।ਸਬੰਧਤ ਵਿਭਾਗ ਨੂੰ ਚਾਹੀਦਾ ਹੈ ਜਾਂ ਤਾਂ ਉਹ ਸੂਚਨਾ ਤੇ ਅਮਲ ਕਰਦੇ ਹੋਏ ਉਲੰਘਣਾ ਕਰਨ ਵਾਲੇ ਨੂੰ ਪੁਲਿਸ ਹਵਾਲੇ ਕਰਨ ਜਾਂ ਫਿਰ ਸੂਚਨਾ ਤੇ ਹੀ ਪੋਚਾ ਮਾਰ ਦੇਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleGandhi: A Critical Look
Next articleਸਾਲ 2026 ਦੇ ਸਮਾਗਮਾਂ ਦੀਆਂ ਮਿਤੀਆਂ ਦਾ ਲੇਖਕ ਪਾਠਕ ਸਾਹਿਤ ਸਭਾ ਵਲੋ ਐਲਾਨ