ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) – ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਕਾਰਜਕਾਰੀ ਮੈਂਬਰਾਂ ਦੀ ਇਕੱਤਰਤਾ ਸਭਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੇ ਗ੍ਰਹਿ ਵਿਖੇ ਹੋਈ। ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਦੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਭਾ ਵਲੋ ਸਾਲ 2026 ਦੌਰਾਨ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮਾਂ ਦੀਆਂ ਮਿਤੀਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਕਾਰਜਕਾਰਨੀ ਦੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 19 ਅਪ੍ਰੈਲ ਨੂੰ ਸਾਲਾਨਾ ਸਵਰਗੀ ਮਨਜੀਤ ਕੌਰ ਅਤੇ ਤ੍ਰਿਲੋਚਨ ਸਿੰਘ ਯਾਦਗਾਰੀ ਸਮਾਗਮ, 5 ਜੁਲਾਈ ਨੂੰ ਸਾਹਿਤਕ ਸਮਾਗਮ ਅਤੇ 4 ਅਕਤੂਬਰ ਨੂੰ ਸਵਰਗੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ। ਇੱਥੇ ਦੱਸਿਆ ਜਾਂਦਾ ਹੈ ਕਿ ਅਪ੍ਰੈਲ ਵਿੱਚ ਲੇਖਕ ਦਾ ਸਨਮਾਨ ਅਤੇ ਅਕਤੂਬਰ ਮਹੀਨੇ ਵਿੱਚ ਪਾਠਕ ਦਾ ਸਨਮਾਨ ਕੀਤਾ ਜਾਂਦਾ ਹੈ। ਸਬੰਧਤ ਸਥਾਨਕ ਸਾਹਿਤਕ ਸਭਾਵਾਂ ਨੂੰ ਇਹਨਾਂ ਤਰੀਕਾਂ ਨੂੰ ਹੋਰ ਸਮਾਗਮ ਨਾ ਰੱਖਣ ਦੀ ਬੇਨਤੀ ਕੀਤੀ ਗਈ ਹੈ ਤਾਂ ਕਿ ਲੇਖਕਾਂ ਅਤੇ ਪਾਠਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਸਮੇਂ ਡਾਕਟਰ ਅਮਨਦੀਪ ਸਿੰਘ ਟੱਲਵਾਲੀਆ, ਚਤਿੰਦਰ ਰੁਪਾਲ, ਸਿਮਰਜੀਤ ਕੌਰ ਬਰਾੜ, ਜੈਸਮੀਨ ਕੌਰ, ਪਾਲ ਸਿੰਘ ਲਹਿਰੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



